ਵਿਰਾਟ ਕੋਹਲੀ ਫਿਰ ਬਣੇ ਕਿੰਗ – ਸੰਸਾਰ ਭਰ ਦੇ ਖਿਡਾਰੀਆਂ ਨੂੰ ਪਛਾੜਿਆ

by

ਦੁਬਈ , 04 ਦਸੰਬਰ ( NRI MEDIA )

ਲਾਰਡਸ ਦੇ ਟੈਸਟ ਵਿਚ ਅਸਫਲ ਹੋਣ ਕਾਰਨ 13 ਅਗਸਤ 2018 ਨੂੰ ਆਈਸੀਸੀ ਦੇ ਨੰਬਰ ਇਕ ਬੱਲੇਬਾਜ਼ ਦਾ ਤਾਜ ਗਵਾਉਣ ਵਾਲੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਹੁਣ ਇਸ ਨੂੰ ਮੁੜ ਹਾਸਲ ਕਰ ਲਿਆ ਹੈ ,ਪਾਕਿਸਤਾਨ ਖਿਲਾਫ ਲੜੀ 'ਚ ਅਸਫਲ ਹੋਣ ਤੋਂ ਬਾਅਦ ਹੁਣ ਸਟੀਵ ਸਮਿਥ ਦੂਜੇ ਨੰਬਰ' ਤੇ ਆ ਗਏ ਹਨ ਅਤੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਆਈਸੀਸੀ ਦੇ ਨੰਬਰ ਇਕ ਬੱਲੇਬਾਜ਼ ਦੀ ਲਿਸਟ ਵਿੱਚ ਟੌਪ ਤੇ ਹਨ |


ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿਚ ਵਿਰਾਟ ਕੋਹਲੀ 928 ਦੀ ਰੇਟਿੰਗ ਨਾਲ ਨੰਬਰ -1 'ਤੇ ਆਏ ਹਨ ,ਆਸਟਰੇਲੀਆ ਦੇ  ਸਟੀਵ ਸਮਿਥ 923 ਦੀ ਰੇਟਿੰਗ ਨਾਲ ਦੂਜੇ ਸਥਾਨ 'ਤੇ ਖਿਸਕ ਗਏ ਹਨ , ਸਟੀਵ ਸਮਿਥ ਲੰਮੇ ਸਮੇਂ ਤੋਂ ਇਸ ਰੈਂਕਿੰਗ ਵਿੱਚ ਨੰਬਰ ਇਕ ਤੇ ਟਿਕੇ ਹੋਏ ਸਨ ਜਿਸ ਵਿੱਚ ਕੋਹਲੀ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ |

ਵਿਰਾਟ ਅਤੇ ਸਮਿੱਥ ਦੀ ਪਿਛਲੀ ਪਾਰੀ ਦੀ ਗੱਲ ਕਰੀਏ ਤਾਂ ਭਾਰਤੀ ਕਪਤਾਨ ਨੇ ਬੰਗਲਾਦੇਸ਼ ਖਿਲਾਫ ਸੀਰੀਜ਼ ਦੇ ਕੋਲਕਾਤਾ ਟੈਸਟ (ਡੇ-ਨਾਈਟ) ਵਿਚ 136 ਦੌੜਾਂ ਬਣਾਈਆਂ ਸਨ ,ਦੂਜੇ ਪਾਸੇ ਸਟੀਵ ਸਮਿਥ ਨੇ ਬ੍ਰਿਸਬੇਨ ਅਤੇ ਐਡੀਲੇਡ ਟੈਸਟ ਮੈਚਾਂ ਵਿਚ ਪਾਕਿਸਤਾਨ ਵਿਰੁੱਧ ਕ੍ਰਮਵਾਰ 4 ਅਤੇ 36 ਦੌੜਾਂ ਬਣਾਈਆਂ ਜਸੀ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਤਾਜ਼ ਗਵਾਉਣਾ ਪਿਆ |