100 ਟੈਸਟ ਮੈਚ ਖੇਡਣ ਵਾਲੇ ਵਿਰਾਟ ਕੋਹਲੀ ਨੂੰ ਵਿਸ਼ੇਸ਼ ਕੈਪ ਨਾਲ ਕੀਤਾ ਗਿਆ ਸਨਮਾਨਿਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਵਿਰਾਟ ਕੋਹਲੀ ਖੁਦ ਨੂੰ ਇਕ ਵਿਸ਼ੇਸ਼ ਪੱਧਰ 'ਤੇ ਦੇਖੇਗਾ ਕਿਉਂਕਿ ਉਹ 100 ਟੈਸਟ ਮੈਚ ਖੇਡਣ ਵਾਲੇ ਭਾਰਤ ਦੇ 12ਵੇਂ ਤੇ ਵਿਸ਼ਵ ਕ੍ਰਿਕਟ ਦੇ 71ਵੇਂ ਖਿਡਾਰੀ ਬਣ ਗਏ ਹਨ। ਇਸ ਮੌਕੇ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵਿਰਾਟ ਨੂੰ ਵਿਸ਼ੇਸ਼ ਕੈਪ ਦੇ ਕੇ ਸਨਮਾਨਿਤ ਕੀਤਾ। ਕੋਹਲੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ਕ੍ਰਿਕਟ ਦੇ ਸ਼ੁੱਧ ਰੂਪ 'ਚ ਇਹ ਮੁਕਾਮ ਹਾਸਲ ਕਰਨ ਲਈ ਯਾਦ ਰੱਖਣਗੀਆਂ।

ਖੁਸ਼ੀ ਜ਼ਾਹਰ ਕਰਦੇ ਹੋਏ ਕੋਹਲੀ ਨੇ ਕਿਹਾ, ''ਇਹ ਮੇਰੇ ਲਈ, ਮੇਰੀ ਪਤਨੀ ਅਤੇ ਮੇਰੇ ਭਰਾ ਲਈ ਖਾਸ ਮੌਕਾ ਹੈ। ਸਾਰਿਆਂ ਨੂੰ ਮਾਣ ਹੈ। ਇਹ ਇੱਕ ਟੀਮ ਗੇਮ ਹੈ ਅਤੇ ਇਹ ਤੁਹਾਡੇ ਬਿਨਾਂ ਸੰਭਵ ਨਹੀਂ ਸੀ। ਬੀਸੀਸੀਆਈ ਦਾ ਧੰਨਵਾਦ। ਉਹਨਾਂ ਨੇ ਕਿਹਾ ਕਿ ਆਉਣ ਵਾਲੀ ਪੀੜੀ ਦੇ ਨੌਜਵਾਨਾਂ ਨੂੰ ਪਤਾ ਲਗੇਗਾ ਕਿ ਅਸੀਂ 100 ਟੈਸਟ ਮੈਚ ਕ੍ਰਿਕਟ ਦੇ ਸਭ ਤੋਂ ਸ਼ੁੱਧ ਰੂਪ ਵਿੱਚ ਖੇਡੇ।