ਓਨਟਾਰੀਓ ਦੇ ਕਈ ਸਕੂਲਾਂ ਵਿੱਚ ਵਰਚੂਅਲ ਗ੍ਰੈਜੂਏਸ਼ਨ ਸੈਰੇਮਨੀਜ਼ ਦੀ ਯੋਜਨਾ ਸ਼ੁਰੂ

by vikramsehajpal

ਓਨਟਾਰੀਓ (ਦੇਵ ਇੰਦਰਜੀਤ)- ਮਹਾਂਮਾਰੀ ਦੇ ਅਜੇ ਵੀ ਢਿੱਲੇ ਨਾ ਪੈਣ ਦੀ ਸੂਰਤ ਵਿੱਚ ਓਨਟਾਰੀਓ ਦੇ ਕਈ ਸਕੂਲਾਂ ਵਿੱਚ 2021 ਦੀ ਕਲਾਸ ਲਈ ਵਰਚੂਅਲ ਗ੍ਰੈਜੂਏਸ਼ਨ ਸੈਰੇਮਨੀਜ਼ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰੀ ਵੀ ਮਹਾਂਮਾਰੀ ਕਾਰਨ ਇਨ ਪਰਸਨ ਜਸ਼ਨ ਮਨਾਏ ਜਾਣੇ ਸੰਭਵ ਨਹੀਂ ਜਾਪ ਰਹੇ।

ਹਾਈ ਸਕੂਲ ਗ੍ਰੈਜੂਏਸ਼ਨ ਅਜੇ ਕੁੱਝ ਮਹੀਨੇ ਦੂਰ ਹਨ, ਕੁੱਝ ਬੋਰਡਜ਼ ਵੱਲੋਂ ਜੂਨ ਵਿੱਚ ਮਨਾਏ ਜਾਣ ਵਾਲੇ ਅਜਿਹੇ ਜਸ਼ਨਾਂ ਲਈ ਹੁਣੇ ਤੋਂ ਹੀ ਆਨਲਾਈਨ ਈਵੈਂਟਸ ਕਰਵਾਉਣ ਦੀ ਤਿਆਰੀ ਉੱਤੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ।ਟੋਰਾਂਟੋ ਵਿੱਚ, ਕੈਨੇਡਾ ਦੇ ਸੱਭ ਤੋਂ ਵੱਡੇ ਸਕੂਲ ਬੋਰਡ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਬੁਲਾਰੇ ਰਾਇਨ ਬਰਡ ਨੇ ਆਖਿਆ ਕਿ ਇਸ ਵਾਰੀ ਵੀ ਗ੍ਰੈਜੂਏਸ਼ਨ ਸਬੰਧੀ ਸੈਰੇਮਨੀਜ਼ ਵਰਚੂਅਲ ਹੀ ਹੋਣ ਦੀ ਸੰਭਾਵਨਾ ਹੈ, ਪਰ ਅਸੀਂ ਲੋਕਲ ਸਕੂਲਜ਼ ਨੂੰ ਇਹ ਖੁੱਲ੍ਹ ਵੀ ਦੇਣੀ ਚਾਹੁੰਦੇ ਹਾਂ ਕਿ ਉਹ ਉਹੋ ਜਿਹੇ ਹੀ ਇੰਤਜ਼ਾਮ ਕਰਨ ਜੋ ਉਨ੍ਹਾਂ ਲਈ ਤੇ ਉਨ੍ਹਾਂ ਦੀਆਂ ਕਮਿਊਨਿਟੀਜ਼ ਲਈ ਬਿਹਤਰ ਕੰਮ ਕਰਨ।

ਪੀਲ ਡਿਸਟ੍ਰਿਕਟ ਸਕੂਲ ਬੋਰਡ, ਜੋ ਕਿ ਮਿਸੀਸਾਗਾ, ਬਰੈਂਪਟਨ ਤੇ ਕੇਲਡਨ ਵਿੱਚ ਸੇਵਾਵਾਂ ਦਿੰਦਾ ਹੈ, ਨੇ ਆਖਿਆ ਕਿ ਉਹ ਵੀ ਵਰਚੂਅਲ ਜਸ਼ਨਾਂ ਦੀ ਹੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਬੋਰਡ ਨੇ ਇਹ ਵੀ ਆਖਿਆ ਕਿ ਉਹ ਵਿਦਿਆਰਥੀਆਂ ਨੂੰ ਡਰਾਈਵ ਬਾਇ ਸੈਰੇਮਨੀ ਰਾਹੀਂ ਉਨ੍ਹਾਂ ਦੇ ਡਿਪਲੋਮੇ ਦੇਣ ਬਾਰੇ ਵੀ ਵਿਚਾਰ ਕਰ ਰਹੇ ਹਨ।ਸਡਬਰੀ, ਓਨਟਾਰੀਓ ਵਿੱਚ ਇੱਕ ਸਕੂਲ ਬੋਰਡ ਪਹਿਲਾਂ ਹੀ ਮਾਪਿਆਂ ਨੂੰ ਇਹ ਦੱਸ ਚੁੱਕਿਆ ਹੈ ਕਿ ਗ੍ਰੈਜੂਏਸ਼ਨ ਵਰਚੂਅਲ ਹੀ ਹੋਵੇਗੀ।