ਕੈਨੇਡਾ ਦੇ ਮਿਸੀਸਾਗਾ ਵਿੱਚ ਬੱਸਾਂ ਤੇ ‘ ਵਿਸਾਖੀ ਦੇ ਵਧਾਈ ਸੰਦੇਸ਼ ‘.

by mediateam

ਮਿਸੀਸਾਗਾ , 13 ਅਪ੍ਰੈਲ ( NRI MEDIA )

ਉਂਝ ਤਾਂ ਪੂਰੇ ਕੈਨੇਡਾ ਵਿੱਚ ਸਿੱਖ ਧਰਮ ਦੇ ਵੱਡੇ ਤਿਓਹਾਰ ਵਿਸਾਖੀ ਨੂੰ ਲੈ ਕੇ ਖਾਸਾ ਉਤਸ਼ਾਹ ਹੈ ਪਰ ਕੈਨੇਡਾ ਦੇ ਮਸ਼ਹੂਰ ਸ਼ਹਿਰ ਮਿਸੀਸਾਗਾ ਵਿੱਚ ਵਿਸਾਖੀ ਦੇ ਤਿਓਹਾਰ ਨੂੰ ਲੈ ਕੇ ਸਥਾਨਕ ਪ੍ਰਸਾਸ਼ਨ ਨੇ ਅਨੋਖੀ ਪਹਿਲ ਚਲਾਈ ਹੈ , ਇਸ ਤਿਓਹਾਰ ਦੀ ਵਧਾਈ ਦੇਣ ਲਈ ਸਥਾਨਕ ਪ੍ਰਸਾਸ਼ਨ ਨੇ ਬੱਸਾਂ ਦੇ ਡਿਜਿਟਲ ਡਿਸਪਲੇ ਦਾ ਸਹਾਰਾ ਲਿਆ ਹੈ , ਜਿਸ ਤੋਂ ਬਾਅਦ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਲੋਂ ਇਸ ਪਹਿਲ ਤੇ ਖੁਸ਼ੀ ਪ੍ਰਗਟ ਕੀਤੀ ਗਈ ਹੈ |


ਮਿਸੀਸਾਗਾ ਟ੍ਰਾਂਜ਼ਿਟ ਬੱਸਾਂ ਦੇ ਹਰ ਰੂਟ ਤੇ ਚੱਲਣ ਵਾਲੀਆਂ ਬੱਸਾਂ ਦੇ ਡਿਜਿਟਲ ਡਿਸਪਲੇ ਤੇ ਵਿਸਾਖੀ ਦੇ ਤਿਓਹਾਰ ਦੇ ਵਧਾਈ ਸੰਦੇਸ਼ ਨਜ਼ਰ ਆ ਰਹੇ ਹਨ , ਡਿਜਿਟਲ ਡਿਸਪਲੇ ਤੇ " HAPPY VISHAKHI " ਲਿਖਿਆ ਨਜ਼ਰ ਆ ਰਿਹਾ ਹੈ , ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ , ਜਿਨ੍ਹਾਂ ਨੂੰ ਮੁਖ ਰੱਖਦੇ ਹੋਏ ਸਥਾਨਕ ਪ੍ਰਸਾਸ਼ਨ ਅਜਿਹੀਆਂ ਪਹਿਲਾਂ ਕਰਦਾ ਰਹਿੰਦਾ ਹੈ |


ਵਿਸਾਖੀ ਦੇ ਤਿਓਹਾਰ ਤੇ ਪੂਰੇ ਕੈਨੇਡਾ ਵਿੱਚ ਅੱਜ ਵੱਡੇ ਪੱਧਰ ਤੇ ਪਰੇਡ ਅਤੇ ਨਗਰ ਕੀਰਤਨ ਕੱਢੇ ਜਾਣਗੇ , ਸਿੱਖ ਸੰਗਤਾਂ ਨੇ ਇਸ ਤਿਓਹਾਰ ਨੂੰ ਮੁਖ ਰੱਖਦੇ ਹੋਏ ਕਈ ਪ੍ਰਬੰਧ ਕੀਤੇ ਹਨ |


More News

NRI Post
..
NRI Post
..
NRI Post
..