ਹੁਣ 2200 ਫੁੱਟ ਲੰਬੀ ਸੁਰੰਗ ਤੋਂ ਸੈਲਾਨੀ ਦੇਖਣਗੇ ‘ਨਿਆਗਰਾ ਫਾਲਸ’

by jaskamal

ਨਿਊਜ਼ ਡੈਸਕ : ਕੈਨੇਡਾ ਸਥਿਤ ਦੁਨੀਆ ਦਾ ਸਭ ਤੋਂ ਮਸ਼ਹੂਰ ਨਿਆਗਰਾ ਫਾਲਸ ਹੁਣ ਹੋਰ ਆਕਰਸ਼ਕ ਹੋ ਗਿਆ ਹੈ। ਝਰਨੇ ਲਈ ਇਕ ਨਵੀਂ ਸੁਰੰਗ ਸ਼ੁਰੂ ਕੀਤੀ ਗਈ ਹੈ, ਜੋ ਸੈਲਾਨੀਆਂ ਨੂੰ ਨਵੇਂ ਐਂਗਲ ਤੋਂ ਸ਼ਾਨਦਾਰ ਦ੍ਰਿਸ਼ ਪੇਸ਼ ਕਰ ਰਹੀ ਹੈ। ਇਸ 2,200 ਫੁੱਟ ਲੰਬੀ ਸੁਰੰਗ 'ਚੋਂ ਲੰਘਦੇ ਹੋਏ ਸੈਲਾਨੀ ਉਸ ਦ੍ਰਿਸ਼ਟੀਕੋਣ 'ਤੇ ਪਹੁੰਚਣਗੇ, ਜਿੱਥੇ ਸਾਹਮਣੇ ਤੋਂ ਪੂਰਾ ਫਾਲਸ ਦਿਖਾਈ ਦੇਵੇਗਾ।

ਲੋਕ ਇੱਥੇ ਕੁਝ ਸਮੇਂ ਲਈ ਰੁਕ ਵੀ ਸਕਦੇ ਹਨ। ਝਰਨੇ ਦੇ ਨਜ਼ਾਰੇ ਨੂੰ ਰੋਮਾਂਚਕ ਬਣਾਉਣ ਲਈ ਸ਼ੀਸ਼ੇ ਦੇ ਪੈਨਲਾਂ ਵਾਲੀ ਲਿਫਟ ਲਗਾਈ ਗਈ ਹੈ। ਇਹ ਲਿਫਟ ਨਿਆਗਰਾ ਪਾਰਕ ਪਾਵਰ ਸਟੇਸ਼ਨ ਤੋਂ 180 ਫੁੱਟ ਹੇਠਾਂ ਸੁਰੰਗ ਨੂੰ ਲੈ ਜਾਂਦੀ ਹੈ। ਤੁਸੀਂ ਇਸ ਲਿਫਟ ਰਾਹੀਂ ਸੁਰੰਗ ਤੱਕ ਪਹੁੰਚੋਗੇ। ਇੱਥੇ ਦੱਸਣਾ ਬਣਦਾ ਹੈ ਕਿ ਨਿਆਗਰਾ ਘਾਟੀ ਦੇ ਦੱਖਣੀ ਸਿਰੇ 'ਤੇ ਵਹਿਣ ਵਾਲੇ ਤਿੰਨ ਝਰਨੇ ਨੂੰ ਨਿਆਗਰਾ ਫਾਲਸ ਕਿਹਾ ਜਾਂਦਾ ਹੈ। ਨਿਆਗਰਾ ਗੋਰਜ ਕੈਨੇਡਾ ਵਿੱਚ ਓਂਟਾਰੀਓ ਅਤੇ ਅਮਰੀਕਾ ਵਿੱਚ ਨਿਊਯਾਰਕ ਦੇ ਵਿਚਕਾਰ ਦੀ ਸਰਹੱਦ 'ਤੇ ਫੈਲੀ ਹੋਈ ਹੈ। ਹਾਰਸਸ਼ੂ ਫਾਲਸ, ਜਿਸ ਨੂੰ ਕੈਨੇਡੀਅਨ ਫਾਲਸ ਵੀ ਕਿਹਾ ਜਾਂਦਾ ਹੈ, ਇੱਥੇ ਵਗਣ ਵਾਲੇ 3 ਝਰਨੇ ਵਿੱਚੋਂ ਸਭ ਤੋਂ ਵੱਡਾ ਹੈ। 

More News

NRI Post
..
NRI Post
..
NRI Post
..