ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਕੁਝ ਹੀ ਸਮੇਂ ਵਿਚ ਸ਼ੁਰੂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਣ ਉਹ ਦਿਨ ਆ ਗਿਆ ਹੈ ਜਦੋਂ ਪੰਜਾਬ ਵਿਧਾਨ ਸਭਾ 117 ਸੀਟਾਂ ਲਈ ਵੋਟਿੰਗ ਕੁਝ ਹੀ ਸਮੇਂ ਵਿਚ ਸ਼ੁਰੂ ਹੋਣ ਜਾ ਰਹੀ ਹੈ। ਇਸ ਵਕ਼ਤ ਸਿਆਸਤ ਭਖੀ ਹੋਈ ਹੈ ਕਿਓਂਕਿ ਪੰਜਾਬ ਵਿਧਾਨ ਸਭਾ 2022 ਵਿੱਚ ਇਸ ਵਾਰ ਪੰਜਾਬ ਦੇ ਦੋ ਦਿੱਗਜ਼, ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਚੋਣਾਂ ਲੜ ਰਹੇ ਹਨ।

ਸੂਬੇ ਵਿੱਚ ਕੁੱਲ 2,14,99,804 ਵੋਟਰ ਹਨ ਜਿਨ੍ਹਾਂ ਵਿੱਚ 1,12,98081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। ਪੰਜਾਬ ਵਿੱਚ ਪਹਿਲੀ ਵਾਰੀ ਇਕ ਕਰੋੜ ਤੋਂ ਵਧੇਰੇ ਮਹਿਲਾਵਾਂ ਵੋਟ ਪਾਉਣਗੀਆਂ।

More News

NRI Post
..
NRI Post
..
NRI Post
..