UP ਚੋਣਾਂ 2022: ਯੂਪੀ ਚੋਣਾਂ ਦੇ ਪੰਜਵੇਂ ਪੜਾਅ ‘ਚ ਸਵੇਰੇ 11 ਵਜੇ ਤਕ 21.39% ਵੋਟਰਾਂ ਵੱਲੋਂ ਮਤਦਾਨ

by jaskamal

ਨਿਊਜ਼ ਡੈਸਕ : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ 5ਵੇਂ ਪੜਾਅ ’ਚ ਸੂਬੇ ਦੇ 12 ਜ਼ਿਲ੍ਹਿਆਂ ਦੀਆਂ 61 ਸੀਟਾਂ ’ਤੇ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ ਸ਼ਾਮ ਨੂੰ 6 ਵਜੇ ਤੱਕ ਚੱਲੇਗੀ। 5ਵੇਂ ਪੜਾਅ ’ਚ 692 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਕਰੀਬ 2.24 ਕਰੋੜ ਵੋਟਰ ਕਰਨਗੇ। ਚੌਥੇ ਪੜਾਅ ਦੀ ਵੋਟਿੰਗ ਪੂਰੀ ਹੋਣ ਮਗਰੋਂ ਸੂਬੇ ਦੀਆਂ 403 ਵਿਧਾਨ ਸਭਾ ਸੀਟਾਂ ’ਚੋਂ ਹੁਣ ਤਕ 231 ਸੀਟਾਂ ’ਤੇ ਵੋਟਾਂ ਪੈ ਚੁੱਕੀਆਂ ਹਨ। 

ਹੁਣ ਤਕ ਯੂਪੀ ਵਿਖੇ 21.39 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਇਹ ਸ਼ਾਮ 6 ਵਜੇ ਖਤਮ ਹੋਵੇਗੀ। ਪੰਜਵੇਂ ਪੜਾਅ ਲਈ 692 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਦੋ ਕਰੋੜ ਤੋਂ ਵੱਧ ਵੋਟਰ ਆਪਣੀ ਕਿਸਮਤ ਦਾ ਫੈਸਲਾ ਕਰਨਗੇ।

ਇਹ ਸੀਟਾਂ ਅਮੇਠੀ, ਰਾਏਬਰੇਲੀ, ਸੁਲਤਾਨਪੁਰ, ਚਿਤਰਕੂਟ, ਪ੍ਰਤਾਪਗੜ੍ਹ, ਕੌਸ਼ੰਬੀ, ਪ੍ਰਯਾਗਰਾਜ, ਬਾਰਾਬੰਕੀ, ਅਯੁੱਧਿਆ, ਬਹਿਰਾਇਚ, ਸ਼ਰਾਵਸਤੀ ਅਤੇ ਗੋਂਡਾ ਦੇ ਬਾਰਾਂ ਜ਼ਿਲ੍ਹਿਆਂ ਵਿੱਚ ਫੈਲੀਆਂ ਹੋਈਆਂ ਹਨ। 2017 ਵਿੱਚ, ਭਾਜਪਾ ਨੇ 55 ਵਿੱਚੋਂ 38 ਸੀਟਾਂ ਜਿੱਤੀਆਂ ਸਨ, ਜਦੋਂ ਕਿ ਸਪਾ ਨੇ 15 ਅਤੇ ਕਾਂਗਰਸ ਨੇ ਦੋ ਸੀਟਾਂ ਜਿੱਤੀਆਂ ਸਨ।

S.Noਵਿਧਾਨ ਸਭਾ ਖੇਤਰ11 ਵਜੇ ਤਕ ਵੋਟਿੰਗ ਫ਼ੀਸਦੀ
1.ਅਮੇਠੀ20.90 ਫ਼ੀਸਦੀ
2.ਰਾਏਬਰੇਲੀ 20.11 ਫ਼ੀਸਦੀ
3.ਸੁਲਤਾਨਪੁਰ22.48 ਫ਼ੀਸਦੀ
4.ਚਿਤਰਕੂਟ26.00 ਫ਼ੀਸਦੀ
5.ਪ੍ਰਤਾਪਗੜ੍ਹ20.00 ਫ਼ੀਸਦੀ
6.ਕੌਸ਼ਾਂਬੀ25.05 ਫ਼ੀਸਦੀ
7.ਪ੍ਰਯਾਗਰਾਜ18.62 ਫ਼ੀਸਦੀ
8.ਬਾਰਾਬੰਕੀ 18.44 ਫ਼ੀਸਦੀ
9.ਅਯੁੱਧਿਆ24.00 ਫ਼ੀਸਦੀ
10.ਬਹਰਾਈਚ22.79 ਫ਼ੀਸਦੀ
11.ਸ਼੍ਰਾਵਸਤੀ23.18 ਫ਼ੀਸਦੀ
12.ਗੋਂਡਾ22.34 ਫ਼ੀਸਦੀ