ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਸ਼ੁਰੂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਣੀਪੁਰ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੇ ਵੋਟਿੰਗ ਜਾਰੀ ਹੈ। 6 ਜ਼ਿਲ੍ਹਿਆਂ ਦੀਆਂ 22 ਵਿਧਾਨ ਸਭਾ ਸੀਟਾਂ 'ਤੇ ਵੋਟਰ 92 ਉਮੀਦਵਾਰਾਂ ਦਾ ਫੈਸਲਾ ਕਰਨਗੇ। ਕੋਵਿਡ-19 ਦੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ 1247 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਦੇ ਲਈ ਸਾਰੇ ਪ੍ਰਬੰਧ 'ਚ ਵੋਟਿੰਗ ਹੋ ਰਹੀ ਹੈ।

ਮੁੱਖ ਚੋਣ ਅਧਿਕਾਰੀ ਰਜੇਸ਼ ਅਗਰਵਾਲ ਨੇ ਕਿਹਾ ਸੀ ਕਿ 1,247 ਵੋਟਿੰਗ ਕੇਂਦਰਾਂ 'ਚ ਵੋਟਿੰਗ ਕਰਵਾਉਣ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਪੜਾਅ 'ਚ 92 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਇਨ੍ਹਾਂ 'ਚ ਭਾਜਪਾ ਦੇ 12, ਕਾਂਗਰਸ ਦੇ 18, ਨੈਸ਼ਨਲ ਪੀਪੁਰਜ਼ ਪਾਰਟੀ ਦੇ 11, ਜਨਤਾ ਦਲ ਯੂਨਾਈਟਿਡ ਅਤੇ ਪੀਪੁਲਜ਼ ਫਰੰਟ ਦੇ 10-10 ਉਮੀਦਵਾਰ ਸ਼ਾਮਿਲ ਹਨ।