ਵਾਲਮਾਰਟ ਤੇ ਵਾਲਟ ਡਿਜ਼ਨੀ ਕੰਪਨੀਆਂ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਚੰਦਾ ਦੇਣਾ ਕੀਤਾ ਬੰਦ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਡੈਮੋਕਰੈਟਾਂ ਦੇ ਬਹੁਮੱਤ ਵਾਲੀ ਅਮਰੀਕੀ ਪ੍ਰਤੀਨਿਧੀ ਸਭਾ ਨੇ ਅੱਜ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਗੱਦੀਓਂ ਲਾਹੁਣ ਲਈ ਮਤਾ ਪਾਸ ਕਰਨ ਦੌਰਾਨ ਹੀ ਅਮਰੀਕਾ ਦੀਆਂ 2 ਵੱਡੀਆਂ ਕੰਪਨੀਆਂ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਚੰਦਾ ਦੇਣਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਵਾਲਮਾਰਟ ਤੇ ਵਾਲਟ ਡਿਜ਼ਨੀ ਜਿਹੀਆਂ ਸੰਸਾਰ ਦੀਆਂ ਵੱਡੀਆਂ ਕੰਪਨੀਆਂ ਨੇ ਉਨ੍ਹਾਂ ਅਮਰੀਕੀ ਸੰਸਦ ਮੈਂਬਰਾਂ ਨੂੰ ਚੰਦਾ ਦੇਣਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ ਜਿਨ੍ਹਾਂ ਜੋਅ ਬਾਇਡਨ ਦੀ ਅਮਰੀਕੀ ਰਾਸ਼ਟਰਪਤੀ ਵਜੋਂ ਚੋਣ ਖ਼ਿਲਾਫ਼ ਸੰਸਦ ਵਿਚ ਵੋਟ ਪਾਈ ਹੈ। ਇਸ ਤੋਂ ਪਹਿਲਾਂ ਕਈ ਹੋਰ ਕੰਪਨੀਆਂ ਵੀ ਅਜਿਹਾ ਕਰ ਚੁੁੱਕੀਆਂ ਹਨ।