ਨਵੀਂ ਦਿੱਲੀ (ਪਾਇਲ): ਤੁਹਾਨੂੰ ਦੱਸ ਦਇਏ ਕਿ ਸੁਪਰੀਮ ਕੋਰਟ ਨੇ ਐਂਗਮਾ ਵਾਂਗਚੁਕ ਵੱਲੋਂ ਆਪਣੇ ਪਤੀ ਸੋਨਮ ਵਾਂਗਚੁਕ ਦੀ ਕੌਮੀ ਸੁਰੱਖਿਆ ਐਕਟ (NSA) ਤਹਿਤ ਜੋਧਪੁਰ ਜੇਲ੍ਹ ਵਿਚ ਹਿਰਾਸਤ ਨੂੰ ਚੁਣੌਤੀ ਦਿੰਦੀ ਸੋਧੀ ਹੋਈ ਪਟੀਸ਼ਨ ’ਤੇੇ ਕੇਂਦਰ ਸਰਕਾਰ ਤੇ ਲੱਦਾਖ ਯੂਟੀ ਤੋਂ ਜਵਾਬ ਮੰਗਿਆ ਹੈ।
ਜਿਸ ਸੰਬੰਧ 'ਚ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ 24 ਨਵੰਬਰ ਲਈ ਨਿਰਧਾਰਿਤ ਕੀਤੀ ਹੈ।



