100 ਅਰਬ ਡਾਲਰ ਦੇ ਕਲੱਬ ਵਿਚ ਸ਼ਾਮਲ ਹੋਏ ਵਾਰਨ ਬਫੇ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਮਸ਼ਹੂਰ ਨਿਵੇਸ਼ਕ ਵਾਰਨ ਬਫੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚ ਸ਼ਾਮਲ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਤਕਨਾਲੋਜੀ ਸ਼ੇਅਰਾਂ ਵਿਚ ਆਈ ਤੇਜ਼ੀ ਕਾਰਨ ਵਾਰਨ ਦੌਲਤ ਦੇ ਮਾਮਲੇ ਵਿਚ ਬਾਕੀ ਨਿਵੇਸ਼ਕਾਂ ਤੋਂ ਕਾਫੀ ਅੱਗੇ ਨਿਕਲ ਗਏ ਹਨ। ਵਾਰਨ ਬਫੇ ਨੇ ਫਿਰ ਤੋਂ ਅਮੀਰਾਂ ਦੀ ਸੂਚੀ ਵਿਚ ਵਾਪਸੀ ਕੀਤੀ ਹੈ। ਉਨ੍ਹਾਂ ਦਾ ਨਾਮ 100 ਅਰਬ ਡਾਲਰ ਦੀ ਦੌਲਤ ਵਾਲੇ ਅਮੀਰਾਂ ਦੀ ਸੂਚੀ ਵਿਚ ਸ਼ਾਮਲ ਹੋ ਚੁੱਕਾ ਹੈ।

ਬਰਕਸ਼ਾਇਰ ਕਲਾਸ ’ਏ’ ਦੇ ਸ਼ੇਅਰ ਰਿਕਾਰਡ ਉੱਚੇ ਪੱਧਰ ’ਤੇ ਪਹੁੰਚਣ ਦੇ ਕਾਰਨ ਬੁਫੇ ਦੀ ਦੌਲਤ 1.9 ਬਿਲੀਅਨ ਵਧੀ ਹੈ। ਬਲੂਮਬਰਗ ਬਿਲੀਨੀਅਰ ਇੰਡੈਕਸ ਅਨੁਸਾਰ, 90 ਸਾਲ ਦੇ ਬਫੇ ਦੀ ਦੌਲਤ ਬੁੱਧਵਾਰ ਨੂੰ 100.4 ਬਿਲੀਅਨ ਡਾਲਰ ’ਤੇ ਪਹੁੰਚ ਗਈ। ਫਿਲਹਾਲ ਉਹ ਦੁਨੀਆ ਦੇ ਚੋਟੀ ਦੇ ਅਮੀਰਾਂ ਵਿਚੋਂ 6ਵੇਂ ਨੰਬਰ ’ਤੇ ਹਨ। ਵਿਸ਼ਵ ਦਾ ਮੌਜੂਦਾ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਹੈ। ਉਨ੍ਹਾਂ ਦੇ ਬਾਅਦ ਐਲਨ ਮਸਕ, ਬਿਲ ਗੇਟਸ, ਬਰਨਾਰਡ ਆਰਨੌਲਟ, ਮਾਰਕ ਜ਼ੁਕਰਬਰਗ ਹਨ।

More News

NRI Post
..
NRI Post
..
NRI Post
..