ਅਸੀਂ ਕੈਨੇਡਾ-ਅਮਰੀਕਾ ਸਮੇਤ ਕਈ ਦੇਸ਼ਾਂ ਨੂੰ ‘ਕੂੜਾ’ ਵਾਪਸ ਭੇਜ ਰਹੇ ਹਾਂ – ਮਲੇਸ਼ੀਆ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਮਲੇਸ਼ੀਆ ਦਾ ਕਹਿਣਾ ਹੈ ਕਿ ਉਹ ਅਮਰੀਕਾ, ਬ੍ਰਿਟੇਨ, ਕੈਨੇਡਾ ਤੇ ਆਸਟ੍ਰੇਲੀਆ ਸਮੇਤ ਦੂਜੇ ਦੇਸ਼ਾਂ ਦਾ ਡੰਪਿੰਗ ਗ੍ਰਾਊਂਡ ਬਣਨ ਤੋਂ ਬਚਣ ਲਈ ਤਕਰੀਬਨ 300 ਮੈਟ੍ਰਿਕ ਟਨ ਪਲਾਸਟਿਕ ਕੂੜਾ ਵਾਪਸ ਭੇਜੇਗਾ। ਜੋ ਪਲਾਸਟਿਕ ਕੂੜਾ ਮਲੇਸ਼ੀਆ ਵਲੋਂ ਦੂਜੇ ਦੇਸ਼ਾਂ ਨੂੰ ਵਾਪਸ ਭੇਜਿਆ ਜਾਵੇਗਾ, ਉਸ ਦੀ ਰੀ-ਸਾਈਕਲਿੰਗ ਨਹੀਂ ਕੀਤੀ ਜਾ ਸਕੇਗੀ। ਦਸਣਯੋਗ ਹੈ ਕਿ ਵਾਤਾਵਰਣ ਮੰਤਰੀ ਯੇਓ ਬੀ ਯਿਨ ਨੇ ਦੱਸਿਆ ਕਿ ਪ੍ਰਦੂਸ਼ਿਤ ਕੂੜੇ ਨਾਲ ਭਰੇ ਬਕਸੇ ਤਸਕਰੀ ਕਰਕੇ ਮਲੇਸ਼ੀਆ ਦੇ ਗੈਰ-ਕਾਨੂੰਨੀ ਪ੍ਰੋਸੈਸਿੰਗ ਪਲਾਂਟ 'ਚ ਲਿਆਂਦੇ ਗਏ। 

ਉਨ੍ਹਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਦੋ ਹਫਤਿਆਂ 'ਚ 10 ਬਕਸਿਆਂ ਨੂੰ ਜਹਾਜ਼ਾਂ ਜ਼ਰੀਏ ਵਾਪਸ ਭੇਜਿਆ ਜਾਵੇਗਾ। ਯੇਓ ਬੀ ਯਿਨ ਨੇ ਪੱਤਰਕਾਰਾਂ ਨੂੰ ਕੁਆਲਲੰਪੁਰ ਦੇ ਬਾਹਰ ਇਕ ਬੰਦਰਗਾਹ 'ਤੇ ਰੱਖਿਆ ਕੂੜਾ ਵੀ ਦਿਖਾਇਆ। ਇਸ ਕੂੜੇ 'ਚ ਬ੍ਰਿਟੇਨ ਤੋਂ ਆਏ ਕੇਬਲ, ਆਸਟ੍ਰੇਲੀਆ ਤੋਂ ਆਏ ਦੁੱਧ ਦੇ ਖਾਲੀ ਡੱਬੇ, ਬੰਗਲਾਦੇਸ਼ ਤੋਂ ਆਏ ਕਾਮਪੈਕਟ ਡਿਸਕ ਆਦਿ ਸਨ। ਇਸ ਦੇ ਨਾਲ ਹੀ ਅਮਰੀਕਾ, ਕੈਨੇਡਾ, ਜਾਪਾਨ, ਸਾਊਦੀ ਅਰਬ ਅਤੇ ਚੀਨ ਤੋਂ ਆਇਆ ਇਲੈਕਟ੍ਰੋਨਿਕ ਅਤੇ ਘਰੇਲੂ ਕੂੜਾ ਵੀ ਸੀ।

More News

NRI Post
..
NRI Post
..
NRI Post
..