ਛਾਪੇਮਾਰੀ ਦੌਰਾਨ ਪੁਲਿਸ ਅਫ਼ਸਰ ਦੇ ਘਰੋਂ ਮਿਲੀ 11.2 ਕਰੋੜ ਦੀ ਦੌਲਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਓਡੀਸ਼ਾ ਪੁਲਿਸ ਵਿਭਾਗ ਵਿੱਚ ਕੰਮ ਕਰਨ ਵਾਲੇ ਐਡੀਸ਼ਨਲ ਐਸਪੀ ਤ੍ਰਿਨਾਥ ਮਿਸ਼ਰਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ 11 ਟਿਕਾਣਿਆਂ 'ਤੇ ਛਾਪੇਮਾਰੀ ਕਰਕੇ 11.2 ਕਰੋੜ ਰੁਪਏ ਦੀ ਨਜਾਇਜ਼ ਜਾਇਦਾਦ ਬਰਾਮਦ ਹੋਈ। ਮੁਲਜ਼ਮ ਵਧੀਕ ਐਸਪੀ ਤ੍ਰਿਨਾਥ ਮਿਸ਼ਰਾ ਨੇ ਕਿਹਾ, “ਮੈਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਹੈ। ਮੇਰੇ ਖਿਲਾਫ ਸਾਜ਼ਿਸ਼ ਰਚੀ ਗਈ ਹੈ। ਮੈਂ ਸਮੇਂ ਸਿਰ ਸਾਰੀ ਜਾਣਕਾਰੀ ਵਿਜੀਲੈਂਸ ਨੂੰ ਪੇਸ਼ ਕਰਾਂਗਾ।

ਵਿਜੀਲੈਂਸ ਟੀਮ ਨੇ ਦੱਸਿਆ ਕਿ ਮੁਲਜ਼ਮ ਮਹਿੰਗੀਆਂ ਗੱਡੀਆਂ ਦਾ ਬਹੁਤ ਸ਼ੌਕੀਨ ਹੈ ਜਿਸ ਦੇ ਚਲਦੇ ਉਸ ਕੋਲੋਂ 1.11 ਕਰੋੜ ਰੁਪਏ ਦੀਆਂ ਮਹਿੰਗੀਆਂ ਗੱਡੀਆਂ ਅਤੇ ਸਪੋਰਟਸ ਬਾਈਕ ਬਰਾਮਦ ਹੋਈਆਂ ਹਨ। ਵਿਜੀਲੈਂਸ ਦੇ ਡਾਇਰੈਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਛਾਪੇਮਾਰੀ ਜ਼ਾਰੀ ਹੈ ਜੇਕਰ ਕਿਸੇ ਦੇ ਵੀ ਸ਼ਾਮਿਲ ਹੋਣ ਦੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ।