Weather Forecast: ਅਗਲੇ 5 ਦਿਨਾਂ ‘ਚ ਕਿਹੜੇ-ਕਿਹੜੇ ਇਲਾਕਿਆਂ ‘ਚ ਪਵੇਗੀ ਬਰਫ਼, ਜਾਣੋ ਕਿੱਥੇ-ਕਿੱਥੇ ਹੋਵੇਗੀ ਬਾਰਿਸ਼

by

ਨਵੀਂ ਦਿੱਲੀ: ਮੈਦਾਨੀ ਇਲਾਕਿਆਂ 'ਚ ਵੀਰਵਾਰ ਤੋਂ ਸ਼ੁਰੂ ਹੋਈ ਬਾਰਿਸ਼ ਤੇ ਪਹਾੜਾਂ 'ਤੇ ਬਰਫ਼ਬਾਰੀ ਨੇ ਪੂਰੇ ਦੇਸ਼ 'ਚ ਮੌਸਮ ਨੂੰ ਬਦਲ ਦਿੱਤਾ ਹੈ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਇਲਾਕਿਆਂ 'ਚ ਠੰਢ ਨੇ ਆਪਣਾ ਕਹਿਰ ਪਾਇਆ ਹੈ।

ਹਿਮਾਚਲ 'ਚ ਬਰਫ਼ਬਾਰੀ ਨਾਲ ਹਾਈਵੇਅ ਬੰਦ

ਹਿਮਾਚਲ ਪ੍ਰਦੇਸ਼ ਵੀਰਵਾਰ ਤੋਂ ਜ਼ਬਰਦਸਤ ਬਰਫ਼ਬਾਰੀ ਹੋ ਰਹੀ ਹੈ। ਹਿਮਾਚਲ ਦੇ ਪਹਾੜ ਬਰਫ਼ ਨਾਲ ਪੂਰੀ ਤਰ੍ਹਾਂ ਢੱਕ ਚੁੱਕੇ ਹਨ। ਬਰਫ਼ਬਾਰੀ ਦੀ ਵਜ੍ਹਾ ਨਾਲ ਸੂਬੇ ਦੇ ਕੁਫਰੀ ਤੇ ਨਾਰਕੰਡਾ ਇਲਾਕਿਆਂ 'ਚ ਨੈਸ਼ਨਲ ਹਾਈਵੇਅ 5 ਨੂੰ ਬੰਦ ਕਰ ਦਿੱਤਾ ਗਿਆ ਹੈ।

ਉਤਰਾਖੰਡ 'ਚ ਬਰਫ਼ਬਾਰੀ

ਉਤਰਾਖੰੰਡ ਦੇ ਪਹਾੜੀ ਇਲਾਕਿਆਂ 'ਚ ਵੀ ਬਰਫ਼ਬਾਰੀ ਹੋਣ ਕਾਰਨ ਅਲਮੋਡਾ ਜ਼ਿਲ੍ਹੇ ਦੇ ਚੌਬਟਿਆ 'ਚ ਸ਼ੁੱਕਵਾਰ ਨੂੰ ਵੀ ਤਾਜ਼ਾ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਨੇ ਇਥੇ ਅੱਜ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਕਾਰਨ, ਰੋਡਵੇਜ਼ ਸਮੇਤ ਕੁਝ ਹੋਰ ਜ਼ਰੂਰੀ ਸੇਵਾਵਾਂ ਭੰਗ ਹੋ ਸਕਦੀਆਂ ਹਨ। ਲੋਕਾਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਭੋਪਾਲ 'ਚ ਗੜਿਆ ਦਾ ਕਹਿਰ

ਬਾਰਿਸ਼ ਤੇ ਬਰਫ਼ਬਾਰੀ ਦੀ ਵਜ੍ਹਾ ਨਾਲ ਮੱਧ ਪ੍ਰਦੇਸ਼ 'ਚ ਵੀ ਪਾਰਾ ਕਾਫ਼ੀ ਥੱਲੇ ਪਹੁੰਚ ਗਿਆ ਹੈ। ਮੱਧ ਪ੍ਰਦੇਸ਼ ਦੇ ਉਤਰੀ ਹਿੱਸੇ 'ਚ ਬਾਰਿਸ਼ ਵੱਧ ਸਕਦੀ ਹੈ। ਭੋਪਾਲ ਸਮੇਤ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਠੰਢ ਦੇ ਨਾਲ ਗੜਿਆ ਦਾ ਕਹਿਰ ਸ਼ੁਰੂ ਹੋ ਗਿਆ ਹੈ।

ਜੰਮੂ-ਕਸ਼ਮੀਰ 'ਚ ਹਾਈਵੇਅ ਬੰਦ

ਜੰਮੂ-ਕਸ਼ਮੀਰ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਫ਼ਬਾਰੀ ਹੋ ਰਹੀ ਹੈ। ਵੈਸ਼ਨੂੰ ਦੇਵੀ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਵੈਸ਼ਨੂੰ ਦੇਵੀ ਦੇ ਨਾਲ ਹੀ ਭੈਰਵ ਘਾਟੀ ਤੇ ਸਾਂਝੀਛੱਤ ਨੇ ਬਰਫ਼ ਦੀ ਮੋਟੀ ਚਾਦਰ ਪੈ ਗਈ ਹੈ।

ਛੱਤੀਸਗੜ੍ਹ, ਗੁਜਰਾਤ ਤੇ ਰਾਜਸਥਾਨ 'ਚ ਹਲਕੀ ਬਾਰਿਸ਼

ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਮੌਸਮ ਦੀ ਤਾਜ਼ਾ ਮਿਜਾਜ਼ ਦੋ ਦਿਨ 'ਚ ਮੱਧ ਭਾਰਤ ਦੇ ਕੁਝ ਇਲਾਕਿਆਂ ਨੂੰ ਵੀ ਬਰਫ਼ਬਾਰੀ ਦੇ ਮੂਡ ਹੈ। ਮੱਧ ਪ੍ਰਦੇਸ਼ ਛੱਤੀਸਗੜ੍ਹ ਤੇ ਅਨੇਕਾਂ ਇਲਾਕਿਆਂ 'ਚ ਬਾਰਿਸ਼ ਦੀ ਸੰਭਵਨਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।