Weather Report – ਇਸ ਦਿਨ ਸ਼ੁਰੂ ਹੋ ਰਹੀ ਹੈ ਮਾਨਸੂਨ ਦੀ ਬਾਰਿਸ਼…

by vikramsehajpal

ਚੰਡੀਗ੍ਹੜ (ਰਾਘਵ) - ਮੌਸਮ ਵਿਭਾਗ ਨੇ ਇੱਕ ਗ੍ਰਾਫ ਜਾਰੀ ਕੀਤਾ ਹੈ, ਜਿਸ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿ ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ ਸਣੇ ਉਤਰੀ ਭਾਰਤ ਵਿਚ ਕਦੋਂ ਬਾਰਿਸ਼ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਕਦੋਂ ਰਾਹਤ ਮਿਲੇਗੀ।ਦਸਣਯੋਗ ਹੈ ਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਮੁੜ ਸਰਗਰਮ ਹੋ ਰਿਹਾ ਹੈ, ਅੱਗੇ ਵਧੇਗਾ ਅਤੇ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਪੂਰੇ ਦੇਸ਼ ਨੂੰ ਕਵਰ ਕਰੇਗਾ।

ਵਿਭਾਗ ਦੀ ਮੰਨੀਏ ਤਾਂ ਉੜੀਸਾ ਤੋਂ ਮਾਨਸੂਨ ਅੱਗੇ ਵਧ ਰਿਹਾ ਹੈ, ਪਰ ਇਸ ਦੀ ਰਫਤਾਰ ਕਾਫੀ ਘੱਟ ਹੈ, ਪਰ ‘ਲਾ ਨੀਨਾ’ ਦੇ ਆਉਣ ਨਾਲ ਮਾਨਸੂਨ ਜਲਦੀ ਹੀ ਰਫਤਾਰ ਫੜਨ ਵਾਲਾ ਹੈ ਅਤੇ ਮਾਨਸੂਨ ਆਖਰੀ ਸਮੇਂ ‘ਚ ਤੇਜ਼ੀ ਨਾਲ ਭਾਰਤ ਦੇ ਅੰਦਰੂਨੀ ਹਿੱਸੇ ‘ਚ ਪਹੁੰਚ ਜਾਵੇਗਾ। ਜੂਨ ਦੇ ਆਖਰੀ ਹਫ਼ਤੇ ਮੱਧ ਭਾਰਤ, ਦਿੱਲੀ ਐਨਸੀਆਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਦੱਸ ਦਈਏ ਕਿ ਭਾਰਤੀ ਮੌਸਮ ਵਿਭਾਗ ਨੇ ਅਗਲੇ 4-5 ਦਿਨਾਂ ਵਿੱਚ ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅਸਾਮ ਅਤੇ ਮੇਘਾਲਿਆ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।

18 ਅਤੇ 19 ਜੂਨ ਨੂੰ ਓਡੀਸ਼ਾ ਦੇ ਕੁਝ ਇਲਾਕਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਗਲੇ ਚਾਰ ਦਿਨਾਂ ‘ਚ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਉੜੀਸਾ ਦੇ ਗੰਗਾ ਮੈਦਾਨਾਂ ‘ਚ ‘ਹਲਕੀ ਤੋਂ ਦਰਮਿਆਨੀ ਬਾਰਿਸ਼’ ਹੋ ਸਕਦੀ ਹੈ।

More News

NRI Post
..
NRI Post
..
NRI Post
..