Weather Update: ਪਹਾੜਾਂ ਤੋਂ ਚੱਲੀਆਂ ਹਵਾਵਾਂ ਨੇ ਠਾਰੇ ਮੈਦਾਨ, ਟੁੱਟਿਆ 16 ਸਾਲ ਦਾ ਰਿਕਾਰਡ

by mediateam

ਮੀਡੀਆ ਡੈਸਕ: ਕਈ ਦਿਨਾਂ ਦੀ ਬਰਫ਼ਬਾਰੀ ਪਿੱਛੋਂ ਨਿਕਲੀ ਧੁੱਪ ਵੀ ਪਹਾੜਾਂ ਨੂੰ ਕੋਈ ਰਾਹਤ ਨਾ ਦੇ ਸਕੀ ਬਲਕਿ ਉੱਥੋਂ ਚੱਲੀਆਂ ਬਰਫ਼ੀਲੀਆਂ ਹਵਾਵਾਂ ਨੇ ਮੈਦਾਨਾਂ ਨੂੰ ਠਾਰ ਦਿੱਤਾ। ਰਾਜਧਾਨੀ ਦਿੱਲੀ ਸੀਤ ਲਹਿਰ ਦੀ ਲਪੇਟ ਵਿਚ ਹੈ। ਸੋਮਵਾਰ ਨੂੰ ਇੱਥੇ ਪਹਿਲੀ ਵਾਰ ਪਾਲ਼ਾ ਪੈਣ ਦੇ ਨਾਲ ਹੀ ਦਸੰਬਰ ਵਿਚ ਸਰਦੀ ਦਾ 16 ਸਾਲ ਦਾ ਰਿਕਾਰਡ ਟੁੱਟ ਗਿਆ। ਤਾਪਮਾਨ ਵਿਚ ਇਹ ਗਿਰਾਵਟ ਅਜੇ ਵੀ ਜਾਰੀ ਹੈ। ਸੋਮਵਾਰ ਸਵੇਰੇ ਕਰੀਬ 11 ਵਜੇ ਤਕ ਫ਼ੁਹਾਰਾਂ ਪੈਣ ਦਾ ਅਹਿਸਾਸ ਹੁੰਦਾ ਰਿਹਾ। ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ ਮਹਿਜ਼ 12.9 ਡਿਗਰੀ ਸੈਲਸੀਅਸ ਤਕ ਸਿਮਟ ਗਿਆ। ਇਹ ਆਮ ਨਾਲੋਂ 10 ਡਿਗਰੀ ਸੈਲਸੀਅਸ ਘੱਟ ਹੈ। ਇਸ ਤੋਂ ਪਹਿਲਾਂ 25 ਦਸੰਬਰ 2003 ਨੂੰ ਵੱਧ ਤੋਂ ਵੱਧ ਤਾਪਮਾਨ 12.3 ਡਿਗਰੀ ਸੈਲਸੀਅਸ ਦਰਜ ਹੋਇਆ ਸੀ। ਦਿੱਲੀ ਵਿਚ ਸੋਮਵਾਰ ਨੂੰ ਦਿਨ ਭਰ ਧੁੱਪ ਦੇ ਦਰਸ਼ਨ ਨਹੀਂ ਹੋਏ।


ਸਕਾਈਮੈੱਟ ਵੈਦਰ ਅਨੁਸਾਰ ਜੰਮੂ-ਕਸ਼ਮੀਰ ਕੋਲ ਸਰਗਰਮ ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਅੱਗੇ ਨਿਕਲ ਜਾਣ ਪਿੱਛੋਂ ਹੁਣ ਉੱਤਰ ਪੱਛਮੀ ਠੰਢੀ ਹਵਾ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਚੱਲਣ ਲੱਗੀ ਹੈ। ਦਿੱਲੀ-ਐੱਨਸੀਆਰ ਵਿਚ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਉਧਰ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਉੱਤਰੀ ਰਾਜਸਥਾਨ ਵਿਚ ਸੰਘਣੀ ਧੁੰਦ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਸੋਮਵਾਰ ਨੂੰ ਵੀ ਦਿੱਲੀ ਤੇ ਐੱਨਸੀਆਰ 'ਚ ਧੁੰਦ ਛਾਈ ਰਹੀ। ਇਸ ਸਾਲ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਪੰਜਾਬ ਤੋਂ ਲੈ ਕੇ ਹਰਿਆਣਾ, ਉੱਤਰੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਉੱਤਰੀ ਇਲਾਕਿਆਂ ਤੇ ਦਿੱਲੀ ਸਮੇਤ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਧੁੰਦ ਬਣੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਸੀਤ ਲਹਿਰ ਦੇ ਇਸ ਕਹਿਰ ਤੋਂ ਅਗਲੇ ਦੋ ਦਿਨਾਂ ਤਕ ਰਾਜਧਾਨੀ ਨੂੰ ਰਾਹਤ ਮਿਲਣ ਦੀ ਉਮੀਦ ਨਹੀਂ ਹੈ। 21 ਤੇ 22 ਦਸੰਬਰ ਨੂੰ ਹਲਕੀ ਬਾਰਿਸ਼ ਦੇ ਆਸਾਰ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..