Weather Update: ਪੰਜਾਬ ਸਮੇਤ ਦੇਸ਼ ਦੇ 15 ਤੋਂ ਜ਼ਿਆਦਾ ਰਾਜਾਂ ਦੇ ਇਨ੍ਹਾਂ ਸ਼ਹਿਰਾਂ ‘ਚ 18 ਦਸੰਬਰ ਤਕ ਮੀਂਹ ਦੇ ਆਸਾਰ, ਦੇਖੋ ਪੂਰੀ ਸੂਚੀ

by mediateam

Weather Update: ਬੇਮੌਸਮੀ ਮੀਂਹ ਹੁਣ ਮੁਸੀਬਤ ਦਾ ਸਬੱਬ ਬਣਦਾ ਜਾ ਰਿਹਾ ਹੈ। ਇਸ ਸਾਲ ਮੌਨਸੂਨ ਧਮਾਕੇਦਾਰ ਰਿਹਾ, ਜਿਸ ਕਾਰਨ ਹੁਣ ਸਰਦੀ ਵੀ ਕੜਾਕੇ ਦੀ ਪੈਣ ਦੇ ਆਸਾਰ ਹਨ। ਉੱਤਰ ਭਾਰਤ 'ਚ ਬਰਫ਼ਬਾਰੀ ਹੋਣ ਨਾਲ ਹੁਣ ਠੰਢੀਆਂ ਹਵਾਵਾਂ ਚੱਲਣ ਲੱਗੀਆਂ ਹਨ। ਮੌਸਮ ਦੇ ਜਾਣਕਾਰਾਂ ਦਾ ਅਨੁਮਾਨ ਹੈ ਕਿ ਅਜੇ ਦੇਸ਼ 'ਚ ਇਸ ਪੂਰੇ ਹਫ਼ਤੇ ਕਿਤੇ ਨਾ ਕਿਤੇ ਮੀਂਹ ਪੈਂਦਾ ਰਹੇਗਾ। ਇਹ ਘੱਟ ਵੀ ਹੋ ਸਕਦਾ ਹੈ, ਜ਼ਿਆਦਾ ਵੀ। ਮੀਂਹ ਨਾਲ ਠੰਢ ਵੀ ਵਧ ਸਕਦੀ ਹੈ। 18 ਦਸੰਬਰ ਤਕ ਦੇਸ਼ ਦੇ 15 ਤੋਂ ਜ਼ਿਆਦਾ ਰਾਜਾਂ ਦੇ 85 ਸ਼ਹਿਰਾਂ 'ਚ ਮੀਂਹ ਪੈਣ ਦਾ ਅਨੁਮਾਨ ਹੈ। ਆਓ ਜਾਣਦੇ ਹਾਂ, ਦੇਸ਼ 'ਚ ਕਿੱਥੇ ਕੀ ਹਾਲਾਤ ਰਹਿਣਗੇ।

- 18 ਦਸੰਬਰ ਤੋਂ ਹਿਮਾਲੀ ਇਲਾਕਿਆਂ ਨੇੜੇ ਨਵੀਆਂ ਗੜਬੜੀ ਵਾਲੀਆਂ ਪੌਣਾਂ ਪੱਛਮ ਤੋਂ ਆ ਸਦੀਆਂ ਹਨ। ਇਸ ਦੇ ਨਤੀਜੇ ਵਜੋਂ ਉੱਤਰ ਦੇ ਪਰਬਤੀ ਇਲਾਕਿਆਂ 'ਚ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ।

- ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਇਕ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਕਾਰਨ ਇਕ ਵਾਰ ਫਿਰ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਬਣ ਸਕਦੀ ਹੈ।

- ਉੱਤਰ ਭਾਰਤ 'ਚ ਪੰਜਾਬ ਤੇ ਹਰਿਆਣਾ ਦੇ ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ, ਲੁਧਿਆਦਾ, ਅੰਬਾਲਾ, ਪੰਚਕੂਲਾ, ਜੀਂਦ, ਰੋਹਤਕ ਸਮੇਤ ਦਿੱਲੀ ਤੇ ਯੂਪੀ 'ਚ ਮੇਰਠ ਆਦਿ ਸ਼ਹਿਰਾਂ 'ਚ ਮੀਂਹ ਦੀ ਸੰਭਾਵਨਾ ਹੈ।

- ਰਾਜਸਥਾਨ 'ਚ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਬਠਿੰਡਾ, ਸਿਰਸਾ, ਹਿਸਾਰ, ਭਿਵਾਨੀ, ਸੀਕਰ, ਚੁਰੂ, ਬੀਕਾਨੇਰ, ਜੈਪੁਰ, ਅਲਵਰ 'ਚ ਮੀਂਹ ਪੈ ਸਕਦਾ ਹੈ।

- ਉੱਤਰ ਭਾਰਤ 'ਚ ਸ੍ਰੀਨਗਰ, ਸ਼ਿਮਲਾ, ਕੁੱਲੂ, ਮਸੂਰੀ, ਨੈਨੀਤਾਲ ਆਦਿ ਥਾਵਾਂ ਠੰਢੀਆਂ ਹਵਾਵਾਂ ਦੀ ਲਪੇਟ 'ਚ ਹਨ। ਇੱਥੋਂ ਸਰਦ ਹਵਾਵਾਂ ਹੋਰ ਸ਼ਹਿਰਾਂ ਵੱਲ ਵੀ ਜਾ ਸਕਦੀਆਂ ਹਨ।

- ਪੱਛਮੀ ਬੰਗਾਲ 'ਚ ਅਗਲੇ 24 ਤੋਂ 36 ਘੰਟਿਆਂ ਦੌਰਾਨ ਮੌਸਮ ਵਿਗੜ ਸਕਦਾ ਹੈ। ਇੱਥੇ ਕੂਚਬਿਹਾਰ, ਜਲਪਾਈਗੁੜੀ, ਨਿਊ ਜਲਪਾਈਗੁੜੀ, ਸਿਲੀਗੁੜੀ, ਬਗਦੋਗਰਾ, ਦਿਨਾਜਪੁਰ ਅਤੇ ਮਾਲਦਾ ਵਰਗੀਆਂ ਥਾਵਾਂ 'ਤੇ ਗਰਜ, ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

- ਮੀਂਹ ਤੋਂ ਇਲਾਵਾ ਕਈ ਰਾਜਾਂ 'ਚ ਸੰਘਣੀ ਧੁੰਦ ਪੈ ਸਕਦੀ ਹੈ। ਇਹ ਅਨੁਮਾਨ ਹੈ ਕਿ ਉੱਤਰਾਖੰਡ, ਮੱਧ ਪ੍ਰਦੇਸ਼, ਹਰਿਆਣਾ, ਦਿੱਲੀ, ਉੱਤਰ ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਅਤੇ ਬਿਹਾਰ 'ਚ ਕਈ ਥਾਵਾਂ 'ਤੇ ਮੱਧਮ ਤੋਂ ਦਰਮਿਆਨਾ ਕੋਹਰਾ ਪੈ ਸਕਦਾ ਹੈ।

- ਪੂਣੇ, ਔਰੰਗਾਬਾਦ, ਨਾਸਿਕ, ਅਕੋਲਾ, ਅਮਰਾਵਤੀ, ਨਾਗਪੁਰ, ਯਵਤਮਾਲ ਅਤੇ ਜਾਲਨਾ 'ਚ ਮੀਂਹ ਦੀ ਸੰਭਾਵਨਾ ਹੈ।

- ਝਾਰਖੰਡ 'ਚ ਚਤਰਾ, ਦੇਵਘਰ, ਧਨਬਾਦ, ਦੁਮਕਾ, ਗਢਵਾ, ਗਿਰਡੀਹ, ਗੋਡਾ, ਗੁਮਲਾ, ਹਜ਼ਾਰੀਬਾਗ਼, ਜਾਮਤਾੜਾ, ਕੋਡਰਮਾ, ਲਾਤੇਹਾਰ, ਲੋਹਰਦਗਾ, ਪਾਕੁੜ, ਪਲਾਮੂ, ਰਾਮਗੜ੍ਹ ਅਤੇ ਸਹਿਬਗੰਜ 'ਚ ਤੇਜ਼ ਹਵਾਵਾਂ ਦੇ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੇ ਆਸਾਰ ਹਨ।

- ਛੱਤੀਸਗੜ੍ਹ ਦੇ ਬਿਲਾਸਪੁਰ, ਪੇਂਡਰਾ ਰੋਡ, ਮੱਧ ਪ੍ਰਦੇਸ਼ ਦੇ ਸਤਨਾ, ਉਮਰੀਆ, ਜਬਲਪੁਰ ਅਤੇ ਸਾਗਰ ਵਰਗੇ ਸਥਾਨਾਂ 'ਤੇ ਅਗਲੇ 24 ਘੰਟਿਆਂ ਦੌਰਾਨ ਹਲਕੀ ਬਾਰਿਸ਼ ਵੇਖਣ ਨੂੰ ਮਿਲ ਸਕਦੀ ਹੈ।

- ਆਉਂਦੇ ਦਿਨਾਂ 'ਚ ਉੱਤਰ ਭਾਰਤ 'ਚ ਰਾਜਸਥਾਨ, ਪੰਜਾਬ, ਹਰਿਆਣਾ, ਯੂਪੀ ਤੇ ਦਿੱਲੀ 'ਚ ਧੁੰਦ ਕਾਰਨ ਵੇਖਣ ਦੂਰੀ ਘਟ ਸਕਦੀ ਹੈ। ਇੱਥੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਬਠਿੰਡਾ, ਸਿਰਸਾ, ਹਿਸਾਰ, ਭਿਵਾਨੀ, ਸੀਕਰ, ਚੁਰੂ, ਬੀਕਾਨੇਰ, ਜੈਪੁਰ, ਅਲਵਰ, ਅੰਮ੍ਰਿਤਸਰ, ਜਲੰਧਰ, ਚੰਡੀਗੜ੍ਹ, ਲੁਧਿਆਣਾ, ਅੰਬਾਲਾ, ਪੰਚਕੂਲਾ, ਜੀਂਦ, ਕਰਨਾਲ, ਰੋਹਤਕ, ਦਿੱਲੀ, ਮੁਜੱਫਰਨਗਰ, ਸਹਾਰਨਪੁਰ, ਮੇਰਠ ਅਤੇ ਗੌਤਮਬੁੱਧ ਨਗਰ 'ਚ ਵੇਖਣ ਦੂਰੀ 'ਚ ਕਮੀ ਆਉਣ ਦੀ ਸੰਭਾਵਨਾ ਹੈ।

- ਰਾਜਸਥਾਨ 'ਚ ਹੁਣ ਰਾਤ ਦਾ ਤਾਪਮਾਨ ਘੱਟ ਹੋਣਾ ਸ਼ੁਰੂ ਹੋਵੇਗਾ। ਇੱਥੇ ਸੀਕਰ ਜ਼ਿਲ੍ਹਾ ਦੇਸ਼ ਦੇ ਮੈਦਾਨੀ ਇਲਾਕਿਆਂ 'ਚ ਸਭ ਤੋਂ ਠੰਢਾ ਸ਼ਹਿਰ ਹੈ, ਜਿਸ ਦਾ ਰਾਤ ਦਾ ਤਪਾਮਨ 4.0 ਡਿਗਰੀ ਸੈਲਸੀਅਲ ਤਕ ਪਹੁੰਚ ਚੁੱਕਿਆ ਹੈ।

- ਹਿਮਾਲਿਆ ਦੇ ਨੇੜਲੇ ਇਲਾਕਿਆਂ 'ਚ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਅਗਲੇ ਦੋ ਦਿਨਾਂ ਤਕ ਬਣੀ ਰਹੇਗੀ। ਅਜਿਹੇ 'ਚ ਸੈਲਾਨੀਆ ਅਤੇ ਸਥਾਨਕ ਲੋਕਾਂ ਨੂੰ ਚੌਕਸ ਰਹਿਣਾ ਪਵੇਗਾ ਅਤੇ ਕੋਸ਼ਿਸ਼ ਕਰਨੀ ਪਵੇਗੀ ਕਿ ਉੱਚਾਈ ਵਾਲੇ ਇਲਾਕਿਆਂ 'ਚ ਜਿੱਥੇ ਵੱਡੀ ਮਾਤਰਾ 'ਚ ਬਰਫ਼ ਡਿੱਗੀ ਹੈ, ਉੱਥੇ ਸਾਵਧਾਨੀ ਵਰਤਣ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..