ਮੀਡੀਆ ਡੈਸਕ: ਨਵੰਬਰ ਦਾ ਮਹੀਨਾ ਖ਼ਤਮ ਹੋਣ ਨੂੰ ਆਇਆ ਹੈ ਤੇ ਦੇਸ਼ ਦੇ ਕਈ ਸੂਬਿਆਂ 'ਚ ਠੰਢ ਦਾ ਅਸਰ ਦਿਸਣ ਲੱਗਾ ਹੈ। ਹਾਲਾਂਕਿ, ਉੱਤਰੀ ਭਾਰਤ 'ਚ ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ ਪਰ ਕਈ ਥਾਈਂ ਬਾਰਿਸ਼ ਵੀ ਹੋ ਰਹੀ ਹੈ। ਉੱਥੇ ਹੀ ਬਰਫ਼ਬਾਰੀ ਦੀਆਂ ਵੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਗੇ ਦੇ ਕਈ ਦਿਨਾਂ ਲਈ ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਕੁਝ ਥਾਵਾਂ 'ਤੇ ਬਾਰਿਸ਼ ਦਾ ਅੰਦਾਜ਼ਾ ਲਗਾਇਆ ਗਿਆ ਹੈ।
IMD ਵੱਲੋਂ 27 ਨਵੰਬਰ ਤੋਂ 1 ਦਸੰਬਰ ਤਕ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਸਭ ਤੋਂ ਪਹਿਲਾਂ ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਅਲੱਗ-ਅਲੱਗ ਥਾਵਾਂ 'ਤੇ ਜ਼ਬਰਦਸਤ ਬਾਰਿਸ਼ ਤੇ ਬਰਫ਼ਬਾਰੀ ਦਾ ਅੰਦਾਜ਼ਾਲ ਗਾਇਆ ਗਿਆ ਹੈ। ਇਸ ਤੋਂ ਇਲਾਵਾ ਤਾਮਿਲਨਾਡੂ, ਪੁੱਡੂਚੇਰੀ ਤੇ ਕਰਾਈਕਲ 'ਚ ਵੀ ਅਲੱਗ-ਅਲੱਗ ਥਾਵਾਂ 'ਤੇ ਜ਼ਬਰਦਸਤ ਬਾਰਿਸ਼ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਪੁੱਡੂਚੇਰੀ 'ਚ ਬੁੱਧਵਾਰ ਸਵੇਰੇ ਜ਼ਬਰਦਸਤ ਬਾਰਿਸ਼ ਹੋਈ ਸੀ।
ਉੱਥੇ ਹੀ ਰਿਪੋਰਟ ਅਨੁਸਾਰ ਪੰਜਾਬ ਤੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਅਲੱਗ-ਅਲੱਗ ਥਾਵਾਂ 'ਤੇ ਬਿਜਲੀ ਚਮਕਣ ਤੇ ਬਾਰਿਸ਼ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਇਸ ਤੋਂ ਇਲਾਵਾ ਕੇਰਲ, ਮਾਹੇ 'ਚ ਵੀ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ। 28 ਨਵੰਬਰ ਨੂੰ ਓਡੀਸ਼ਾ 'ਚ ਤੇ ਕੁਝ ਦਿਨਾਂ ਤਕ ਲਗਾਤਾਰ ਕੇਰਲ, ਤਾਮਿਲਨਾਡੂ ਤੇ ਪੁੱਡੂਚੇਰੀ 'ਚ ਬਾਰਿਸ਼ ਤੇ ਮੌਸਮ ਖ਼ਰਾਬ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ।
ਕਸ਼ਮੀਰ 'ਚ ਬਰਫ਼ਬਾਰੀ
ਪੱਛਮੀ ਗੜਬੜੀ ਵਾਲੀਆਂ ਪੌਣਾਂ ਸਰਗਰਮ ਹੁੰਦਿਆਂ ਹੀ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਤੇ ਹੇਠਲੇ ਖੇਤਰਾਂ 'ਚ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ। ਬਾਰਿਸ਼, ਬਰਫ਼ਬਾਰੀ ਕਾਰਨ ਜੰਮੂ-ਕਸ਼ਮੀਰ ਦੇ ਤਾਪਮਾਨ 'ਚ ਜ਼ਬਰਦਸਤ ਗਿਰਾਵਟ ਆਈ ਹੈ। ਜੰਮੂ 'ਚ ਸਵੇਰੇ ਪਹਿਲੇ ਪਹਿਲ ਹੋਈ ਹਲਕੀ ਬੂੰਦਾਬਾਂਦੀ ਤੋਂ ਬਾਅਦ ਹਲਕੇ ਬੱਦਲ ਛਾਏ ਹੋਏ ਹਨ। ਵਿਚ-ਵਿਚਾਲੇ ਸੂਰਜ ਦੇਵ ਦੇ ਦਰਸ਼ਨ ਹੋ ਰਹੇ ਹਨ ਪਰ ਠੰਢ ਦਾ ਕਹਿਰ ਜਾਰੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



