“ਅਜਬ ਪ੍ਰੇਮ ਕੀ ਗਜਬ ਕਹਾਣੀ”, 20 ਸਾਲਾ ਲੜਕੀ ਨੇ 40 ਸਾਲ ਦੇ ਅਧਿਆਪਕ ਨਾਲ ਕਰਵਾਇਆ ਵਿਆਹ!

by jaskamal

ਨਿਊਜ਼ ਡੈਸਕ : ਰਾਜਸਥਾਨ ਦੇ ਭਰਤਪੁਰ 'ਚ ਟਿਊਸ਼ਨ ਪੜ੍ਹਦੀ ਕੁੜੀ ਨੂੰ ਆਪਣੇ ਤੋਂ ਦੁੱਗਣੀ ਉਮਰ ਵਾਲੇ ਟੀਚਰ ਨਾਲ ਪਿਆਰ ਹੋ ਗਿਆ ਤੇ ਉਸ ਨੇ ਘਰੋਂ ਭੱਜ ਕੇ ਅਦਾਲਤ 'ਚ ਟੀਚਰ ਨਾਲ ਵਿਆਹ ਕਰਵਾ ਲਿਆ। ਜਾਣਕਾਰੀ ਅਨੁਸਾਰ ਇਕ ਕਾਲਜ 'ਚ 40 ਸਾਲਾ ਅਧਿਆਪਕ ਲੜਕੀ ਨੂੰ ਅੰਗਰੇਜ਼ੀ ਦੀ ਟਿਊਸ਼ਨ ਪੜ੍ਹਾਉਂਦਾ ਸੀ। ਅਧਿਆਪਕ ਨਾਲ ਪਿਆਰ ਕਰਨ ਵਾਲੀ ਸੋਨੀਆ ਗ੍ਰੈਜੂਏਸ਼ਨ ਤੋਂ ਬਾਅਦ ਬੀਐੱਡ ਦੀ ਤਿਆਰੀ ਕਰ ਰਹੀ ਸੀ। ਪਿਛਲੇ 4 ਸਾਲਾਂ ਤੋਂ ਲੜਕੀ ਅਧਿਆਪਕ ਸਤਵੀਰ ਕੋਲ ਟਿਊਸ਼ਨ ਪੜ੍ਹ ਰਹੀ ਸੀ ਤੇ ਟਿਊਸ਼ਨ ਦੌਰਾਨ ਅਧਿਆਪਕ ਨਾਲ ਨੇੜਤਾ ਵਧ ਗਈ ਅਤੇ ਦੋਵਾਂ 'ਚ ਪਿਆਰ ਹੋ ਗਿਆ।

ਕਰੀਬ ਇਕ ਸਾਲ ਪਹਿਲਾਂ ਸਤਵੀਰ ਨੇ ਕਾਲਜ 'ਚ ਪੜ੍ਹਾਉਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਟੀਚਰ ਸੋਨੀਆ ਦੇ ਘਰ ਉਸ ਨੂੰ ਪੜ੍ਹਾਉਣ ਲਈ ਜਾਂਦਾ ਸੀ ਅਤੇ ਇਸ ਦੌਰਾਨ ਦੋਵਾਂ ਵਿਚਾਲੇ ਪ੍ਰੇਮ ਸਬੰਧ ਬਣ ਗਏ। ਕਾਫੀ ਸਮੇਂ ਬਾਅਦ ਲੜਕੀ ਸੋਨੀਆ ਭਰਤਪੁਰ ਆਪਣੀ ਮਾਸੀ ਕੋਲ ਰਹਿਣ ਆਈ ਸੀ। ਇੱਥੇ ਆਉਣ ਤੋਂ ਬਾਅਦ ਦੋਵਾਂ ਨੇ ਭੱਜਣ ਦਾ ਫੈਸਲਾ ਕੀਤਾ ਅਤੇ ਜਨਵਰੀ ਦੇ ਮਹੀਨੇ ਸਤਵੀਰ ਨੌਜਵਾਨ ਸੋਨੀਆ ਨੂੰ ਅਜਮੇਰ ਲੈ ਗਿਆ, ਜਿੱਥੇ ਦੋਹਾਂ ਨੇ ਪੁਸ਼ਕਰ 'ਚ ਵਿਆਹ ਕਰਵਾ ਲਿਆ। ਪਰਿਵਾਰੀ ਮੈਂਬਰਾ ਵਲੋਂ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ ਗਈ ਹੈ ਅਤੇ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..