ਗ੍ਰਹਿ ਮੰਤਰਾਲਾ ਅਸਲ ‘ਚ ਕੀ ਕਰ ਰਿਹੈ; ਰਾਹੁਲ ਗਾਂਧੀ ਨੇ ਨਾਗਾਲੈਂਡ ਘਟਨਾ ‘ਤੇ ਕੇਂਦਰ ਦੀ ਕੀਤੀ ਨਿੰਦਾ

by jaskamal

ਨਿਊਜ਼ ਡੈਸਕ (ਜਸਕਮਲ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਨਾਗਾਲੈਂਡ ਦੇ ਮੋਨ ਜ਼ਿਲ੍ਹੇ 'ਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਨਾਗਰਿਕਾਂ ਦੇ ਮਾਰੇ ਜਾਣ 'ਤੇ ਕੇਂਦਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ 'ਅਸਲ ਜਵਾਬ' ਦੇਣਾ ਚਾਹੀਦਾ ਹੈ ਕਿ ਗ੍ਰਹਿ ਮੰਤਰਾਲਾ ਕੀ ਕਰ ਰਿਹਾ ਹੈ, ਜਦੋਂ "ਨਾ ਨਾਗਰਿਕ ਤੇ ਨਾ ਸੁਰੱਖਿਆ ਕਰਮਚਾਰੀ ਸਾਡੀ ਆਪਣੀ ਧਰਤੀ 'ਤੇ ਸੁਰੱਖਿਅਤ ਹਨ।

ਨਾਗਾਲੈਂਡ ਦੀ ਪੁਲਿਸ ਨੇ ਕਿਹਾ ਕਿ ਸੁਰੱਖਿਆ ਬਲ਼ਾਂ ਵੱਲੋਂ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਸਨ ਤੇ ਇਹ ਜਾਂਚ ਕਰ ਰਹੀ ਹੈ ਕਿ ਕੀ ਇਹ ਘਟਨਾ ਗਲਤ ਪਛਾਣ ਦਾ ਮਾਮਲਾ ਸੀ।