ਨਹੀਂ ਬੰਦ ਹੋਵੇਗਾ ਗੂਗਲ ਅਤੇ ਫੇਸਬੁੱਕ ਮੰਨੇ ਸਰਕਾਰ ਦੇ ਨਵੇਂ ਨਿਯਮ ਵਟਸਐਪ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

by vikramsehajpal

ਦਿੱਲੀ (ਦੇਵ ਇੰਦਰਜੀਤ) : ਗੂਗਲ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਮਹਿਸੂਸ ਕੀਤਾ ਹੈ ਕਿ ਆਪਣੇ ਪਲੇਟਫਾਰਮ ਨੂੰ ਅਸੀਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ’ਚ ਕਦੇ ਸਫ਼ਲ ਨਹੀਂ ਹੋਏ ਪਰ ਅਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਨਹੀਂ ਛੱਡਾਂਗੇ। ਅਸੀਂ ਆਪਣੀ ਪਾਲਿਸੀ ਨੂੰ ਜਿਥੋਂ ਤਕ ਸੰਭਵ ਹੋਵੇਗਾ ਪਾਰਦਰਸ਼ੀ ਰੱਖਾਂਗੇ। ਅਸੀਂ ਭਾਰਤ ਸਰਕਾਰ ਦੇ ਕਾਨੂੰਨ ਦਾ ਸਨਮਾਨ ਕਰਦੇ ਹਾਂ। ਭਾਰਤ ਸਰਕਾਰ ਨਾਲ ਸਾਡਾ ਇਕ ਲੰਬਾ ਇਤਿਹਾਸ ਹੈ ਕਿ ਜਦ ਵੀ ਕਿਸੇ ਇਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਉਸ ਦੀ ਜਾਂਚ ਕਰਦੇ ਹਾਂ ਅਤੇ ਫਿਰ ਲੋੜ ਪੈਣ ’ਤੇ ਉਸ ਨੂੰ ਹਟਾਉਂਦੇ ਵੀ ਹਾਂ। ਅਸੀਂ ਪੂਰੀ ਤਰ੍ਹਾਂ ਸਥਾਨਕ ਕਾਨੂੰਨ ਦਾ ਪਾਲਣ ਕਰਾਂਗੇ।

ਸੋਸ਼ਲ ਮੀਡੀਆ ਅਤੇ ਓ.ਟੀ.ਟੀ. ਪਲੇਟਫਾਰਮ ਲਈ ਜਾਰੀ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਨੂੰ ਲੈ ਕੇ ਹਲਚਲ ਮਚੀ ਹੋਈ ਹੈ। ਵਟਸਐਪ ਨੇ ਦਿੱਲੀ ਹਾਈ ਕੋਰਟ ਦਾ ਦਰਵਾਜਾ ਵੀ ਖੜਕਾ ਦਿੱਤਾ ਹੈ। ਵਟਸਐਪ ਨੇ ਕਿਹਾ ਹੈ ਕਿ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਲਾਗੂ ਕਰਨ ਨੂੰ ਉਸ ਦੇ ਉਪਭੋਗਤਾਵਾਂ ਦੀ ਪ੍ਰਾਈਵੇਸੀ ਖ਼ਤਮ ਹੋ ਜਾਵੇਗੀ ਅਤੇ ਇਹ ਸੰਵਿਧਾਨ ਦਾ ਉਲੰਘਣ ਵੀ ਹੋਵੇਗਾ। ਇਸ ਵਿਚਕਾਰ ਫੇਸਬੁੱਕ ਨੇ ਕਿਹਾ ਹੈ ਕਿ ਉਸ ਨੂੰ ਨਵੇਂ ਦਿਸ਼ਾ-ਨਿਰਦੇਸ਼ ਤੋਂ ਕੋਈ ਇਤਰਾਜ਼ ਨਹੀਂ ਹੈ। ਫੇਸਬੁੱਕ ਤੋਂ ਬਾਅਦ ਹੁਣ ਗੂਗਲ ਨੇ ਵੀ ਕਿਹਾ ਹੈ ਕਿ ਉਹ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਹੀ ਭਾਰਤ ’ਚ ਆਪਣੀਆਂ ਸੇਵਾਵਾਂ ਦੇਵੇਗਾ।

ਇਸ ਤੋਂ ਪਹਿਲਾਂ ਫੇਸਬੁੱਕ ਨੇ ਵੀ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਹੀ ਕੰਮ ਕਰੇਗਾ, ਹਾਲਾਂਕਿ ਫੇਸਬੁੱਕ ਨੇ ਇਹ ਵੀ ਕਿਹਾ ਕਿ ਕਈ ਹੋਰ ਮੁੱਦਿਆਂ ’ਤੇ ਸਰਕਾਰ ਨਾਲ ਉਸ ਦੀ ਗੱਲਬਾਤ ਚੱਲ ਰਹੀ ਹੈ।