ਕਾਨੂੰਗੋ ਜਦੋ ਘਰ ਖਾਲੀ ਕਰਵਾਉਣ ਪਹੁੰਚੇ ਤਾਂ ਕਿਸਾਨ ਆਗੂਆਂ ਨੇ ਦਿੱਤੀ ਚੇਤਾਵਨੀ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਗਰੂਰ ਦੇ ਪਿੰਡ ਅਕੋਈ ਸਾਹਿਬ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਦਾ ਮਾਹੌਲ ਉਸ ਸਮੇ ਤਣਾਅਪੂਰਨ ਹੋ ਗਿਆ, ਜਦੋ ਕਾਨੂੰਗੋ ਆਪਣੀ ਟੀਮ ਨਾਲ ਪਿੰਡ ਦੇ 2 ਘਰਾਂ ਨੂੰ ਖਾਲੀ ਕਰਵਾਉਣ ਲਈ ਪਹੁੰਚੇ। ਜਦੋ ਇਸ ਬਾਰੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੂੰ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਕਾਨੂੰਗੋ ਤੇ ਹੋਰ ਅਧਿਕਾਰੀਆਂ ਨੂੰ ਉੱਥੇ ਹੀ ਬਿਠਾ ਲਿਆ ਤੇ ਕਿਹਾ ਕਿ ਜਦੋ ਤੱਕ ਤੁਹਾਡੇ ਉੱਚ ਅਧਿਕਾਰੀ ਨਹੀਂ ਆਉਂਦੇ, ਇਹ ਇੱਥੇ ਹੀ ਬੈਠੇ ਰਹਿਣਗੇ।

ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਾਡੇ ਜਥੇਬੰਦੀ ਕਿਸਾਨ ਯੂਨੀਅਨ ਉਗਰਾਹਾਂ ਕਿਸੇ ਵੀ ਕੀਮਤ 'ਤੇ ਕਿਸੇ ਦਾ ਘਰ ਨਹੀ ਢਾਹ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪਰਿਵਾਰ ਇੱਥੇ ਪਿਛਲੇ 70 ਸਾਲਾਂ ਤੋਂ ਰਹਿ ਰਿਹਾ ਹੈ ਪਰ ਪਿੰਡ ਦੇ ਵਿਅਕਤੀ ਨੇ ਕੋਰਟ 'ਚ ਕਿਹਾ ਕਿ ਸ਼ਾਮਲਾਟ ਜ਼ਮੀਨ 'ਤੇ ਨਾਜਾਇਜ਼ ਤੋਰ ਨਾਲ ਮਕਾਨ ਬਣਾਇਆ ਹੈ ਤੇ ਕੋਰਟ ਵਲੋਂ ਢਾਹ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਲਕੀ ਪਹਿਲਾਂ ਜਲੰਧਰ ਦੇ ਲਤੀਫਪੁਰਾ 'ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਲੋਕਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਸੀ। ਜਿਸ ਕਾਰਨ ਸਾਰੇ ਲੋਕ ਬੇਘਰ ਹੋ ਗਏ ।