ਜਦੋਂ ਦਫਤਰ ਦੇ ਬਾਹਰ ਧਰਨਾ ਲਾਉਣ ਆਏ ਧਰਨਾਕਾਰੀਆਂ ਲਈ ਵਿਧਾਇਕ ਨੇ ਚਾਹ ਅਤੇ ਮੱਠੀ ਦਾ ਲਗਾਇਆ ਲੰਗਰ

by vikramsehajpal

ਬੁਢਲਾਡਾ (ਕਰਨ) : ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਵਿਧਾਇਕਾਂ ਦੀ 4 ਸਾਲਾਂ ਕਾਰਗੁਜਾਰੀ ਦਾ ਲੇਖਾ ਜ਼ੋਖਾ ਜਾਨਣ ਲਈ ਹਲਕਾ ਵਿਧਾਇਕ ਦੇ ਦਫਤਰ ਦੇ ਬਾਹਰ ਧਰਨਾ ਲਗਾਉਣ ਆਏ ਧਰਨਾਕਾਰੀਆਂ ਲਈ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ ਨੇ ਚਾਹ ਅਤੇ ਮੱਠੀਆਂ ਦਾ ਪ੍ਰਬੰਧ ਕਰਕੇ ਖੁੱਲ੍ਹਾ ਲੰਗਰ ਲਗਾਇਆ ਅਤੇ ਆਪ ਵੀ ਖੁਦ ਧਰਨੇ ਵਿੱਚ ਜਾ ਬੈਠੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬੁਢਲਾਡਾ ਹਲਕੇ ਦੇ ਵਿਧਾਇਕ ਵਜੋਂ ਵਿਧਾਨ ਸਭਾ ਦੇ ਵੱਖ ਵੱਖ ਸੈਸ਼ਨਾ ਦੌਰਾਨ 148 ਪ੍ਰਸ਼ਨਾਂ ਰਾਹੀਂ ਸਰਕਾਰ ਤੋਂ ਜਾਣਕਾਰੀ ਲਈ ਉੱਥੇ 150 ਮੁੱਦਿਆ ਤੇ ਬਹਿਸ ਕਰਕੇ ਪੰਜਾਬ ਦੀ ਜਨਤਾ ਨੂੰ ਹੱਕ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾ ਦੱਸਿਆ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋ ਤੁਹਾਡਾ ਐਮ ਐਲ ਏ ਦੀ ਵਿੱਦਿਅਕ ਯੋਗਤਾ ਸਭ ਤੋਂ ਵੱਧ ਹੈ ਜਿਸ ਨੇ 5 ਵੱਖ ਵੱਖ ਵਿਿਸ਼ਆ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ ਅਤੇ ਸਭ ਤੋਂ ਵੱਧ ਸਰਕਾਰ ਨੂੰ ਪ੍ਰਸ਼ਨ ਪੁੱਛੇ, ਪੀ ਸੀ ਐਸ ਅਲਾਇਡ ਚ ਸੇਵਾ ਨਿਭਾ ਚੁੱਕੇ ਹਨ ਤੋਂ ਇਲਾਵਾ ਬਤੋਰ ਪ੍ਰਿੰਸੀਪਲ ਸੇਵਾਮੁਕਤ ਹੋਏ ਹਨ ਅਤੇ ਹੁਣ ਉਹ ਤੁਹਾਡੇ ਲੋਕਾਂ ਦੀ ਸੇਵਾ ਕਰ ਰਹੇ ਹਨ। ਵਿਧਾਨ ਸਭਾ ਦੇ ਰਿਕਾਰਡ ਵਿੱਚ 4 ਸਾਲਾਂ ਦੀ ਕਾਰਗੁਜਾਰੀ ਦਰਜ ਹੈ। ਪਰ ਅੱਜ ਉਹ ਧਰਨਾ ਲਾਉਣ ਵਾਲੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜਦੂਰ ਮੁਕਤੀ ਮੋਰਚਾ ਦੇ ਵਰਕਰ ਅਤੇ ਨੇਤਾਵਾ ਦਾ ਸਵਾਗਤ ਕਰਦੇ ਹਨ। ਕਿ ਉਹ ਵਿਧਾਇਕਾ ਦੀ ਜਮੀਰ ਦੀ ਆਵਾਜ ਨੂੰ ਝੰਜੋੜਨ ਆਏ ਹਨ।
ਫੋਟੋ: ਬੁਢਲਾਡਾ: ਵਿਧਾਇਕ ਦੇ ਦਫਤਰ ਦੇ ਬਾਹਰ ਧਰਨੇ ਤੇ ਦਫਤਰ ਸਕੱਤਰ ਮੱਠੀਆ ਵੰਡਦਾ ਹੋਇਆ ਅਤੇ ਖੁਦ ਵਿਧਾਇਕ ਹੋਏ ਧਰਨੇ ਚ ਸ਼ਾਮਿਲ।