ਜਿੱਥੇ ਮੁਖ ਮੰਤਰੀ ਚੰਨੀ ਨੇ ਪਾਉਣੀ ਸੀ ਵੋਟ, ਉਹ EVM ਹੋਈ ਖਰਾਬ

by jaskamal

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਰੜ ਦੇ ਬੂਥ ਨੰਬਰ 243 'ਚ ਵੋਟ ਪਾਉਣੀ ਸੀ। ਉੱਥੇ ਹੀ ਬੂਥ ਨੰਬਰ 243 ਦੀ ਈਵੀਐੱਮ ਖਰਾਬ ਹੋ ਗਈ ਹੈ। ਦੱਸ ਦੇਈਏ ਕਿ ਪੰਜਾਬ 'ਚ ਕਈ ਥਾਵਾਂ 'ਤੇ ਈਵੀਐੱਮ ਮਸ਼ੀਨਾਂ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਥੋਂ ਤਕ ਕਿ ਖਬਰ ਇਹ ਹੈ ਕਿ ਪੰਜਾਬ ਚੋਣ ਕਮਿਸ਼ਨ ਦੀ ਵੈੱਬਸਾਈਟ ਵੀ ਠੱਪ ਹੋ ਗਈ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਅਪਡੇਟ ਦੇਣ 'ਚ ਦਿੱਕਤ ਪੇਸ਼ ਆ ਰਹੀ ਹੈ।

ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਪੈਂਦੇ ਪਿੰਡ ਕੰਮੇਆਣਾ ਵਿਖੇ ਬੂਥ ਨੰਬਰ 131 ਉੱਤੇ ਵੋਟਿੰਗ ਮਸ਼ੀਨ 'ਚ ਖਰਾਬੀ ਦੇ ਚਲਦੇ ਮਸ਼ੀਨ ਬਦਲੀ ਗਈ ਹੈ। ਹਲਕਾ ਭੋਆ ਦੇ ਪਿੰਡ ਭਵਾਨੀ 'ਚ ਈਵੀਐੱਮ ਖਰਾਬ ਹੋਣ ਤੋਂ ਹੁਣ ਵੋਟਿੰਗ ਸ਼ੁਰੂ ਨਹੀਂ ਹੋਈ ਹੈ ਉੱਥੇ ਹੀ ਲਹਿਰਾਗਾਗਾ 'ਚ ਈਵੀਐੱਮ 'ਚ ਖਰਾਬੀ ਕਾਰਨ ਪੋਲਿੰਗ ਨਹੀਂ ਸ਼ੁਰੂ ਹੋ ਸਕੀ, ਜਿਸ ਕਾਰਨ ਵੋਟਰ ਖੱਜਲ-ਖੁਆਰ ਹੋ ਰਹੇ ਹਨ।