ਪ੍ਰਵਾਸੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣਦੇ ਹੋਏ 5 ਦੋਸ਼ੀ ਆਏ ਪੁਲਿਸ ਅੜਿਕੇ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਬੀਤੀ ਦਿਨੀਂ ਦਮੋਰੀਆਂ ਪੁਲ ਕੋਲ ਲੁੱਟ ਖੋਹ ਕਰਦੇ ਹੋਏ ਇੱਕ ਪ੍ਰਵਾਸੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਸੁਲਝਾਉਣਦੇ ਹੋਏ ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਦੋਸ਼ੀਆਂ ਕੋਲੋਂ ਵਾਰਦਾਤ ਸਮੇ ਵਰਤਿਆ ਚਾਕੂ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਦਿਨੀਂ ਪ੍ਰਵੀਨ ਸ਼ੁਕਲਾ ਆਪਣੇ 2 ਸਾਥੀਆਂ ਨਾਲ ਜਲੰਧਰ ਰੇਲਵੇ ਸਟੇਸ਼ਨ ਤੋਂ ਪਟੇਲ ਚੋਂਕ ਵੱਲ ਪੈਦਲ ਜਾ ਰਿਹਾ ਸੀ, ਜਦੋ ਉਹ ਦਮੋਰੀਆਂ ਪੁਲ ਕੋਲ ਪਹੁੰਚੇ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਚਾਕੂ ਦਿਖਾ ਕੇ ਪੈਸਿਆਂ ਦੀ ਮੰਗ ਕੀਤੀ।

ਪ੍ਰਵੀਨ ਦੇ ਦੋਵੇ ਦੋਸਤਾਂ ਨੇ ਆਪਣੀ ਜੇਬ 'ਚੋ ਪੈਸੇ ਕੱਢ ਕੇ ਪ੍ਰਵੀਨ ਨੂੰ ਦੇ ਦਿੱਤੇ ਤੇ ਪ੍ਰਵੀਨ ਚੋਰਾਂ ਨਾਲ ਭੀੜ ਪਿਆ ।ਚੋਰਾਂ ਨੇ ਜ਼ਬਰਦਸਤੀ ਉਸ ਦੀ ਜੇਬ 'ਚੋ ਪੈਸੇ ਕੱਢ ਲਏ ਤੇ ਪ੍ਰਵੀਨ ਨਾਲ ਕੁੱਟਮਾਰ ਕੀਤੀ ।ਜਿਸ ਤੋਂ ਬਾਅਦ ਚੋਰਾਂ ਨੇ ਪ੍ਰਵੀਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ । ਪੁਲਿਸ ਨੇ ਮ੍ਰਿਤਕ ਪ੍ਰਵੀਨ ਦੇ ਚਚੇਰੇ ਭਰਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਅੱਜ ਪੁਲਿਸ ਨੇ ਇਸ ਮਾਮਲੇ 'ਚ 5 ਦੋਸ਼ੀਆਂ ਨੂੰ ਕਾਬੂ ਕੀਤਾ ਹੈ ।ਜਿਨ੍ਹਾਂ ਦੀ ਪਛਾਣ ਮੁਰਲੀ, ਮਨੋਜ, ਸੁਰੇਸ਼ ਤੇ ਰਵੀ ਦੇ ਰੂਪ 'ਚ ਹੋਈ ਹੈ ।ਪੁੱਛਗਿੱਛ 'ਚ ਦੋਸ਼ੀਆਂ ਨੇ ਦੱਸਿਆ ਕਿ ਉਹ ਸਭ ਨਸ਼ੇ ਦੇ ਆਦਿ ਹਨ।