WHO ਦੇ ਮੁੱਖੀ ਦਾ ਕਹਿਣਾ :ਅਸੀਂ ਮਹਾਮਾਰੀ ਨਾਲ ਲੜਦਿਆਂ ਥੱਕ ਗਏ ਹਾਂ, ਪਰ ਵਾਇਰਸ ਅਜੇ ਤਕ ਨਹੀਂ ਥੱਕਿਆ

by simranofficial

ਦੁਨੀਆ ਦੇ ਵਿਚ ਕੋਰੋਨਾ ਦੇ ਕੇਸ ਦੀਨੋ ਦਿਨ ਵੱਧਦੇ ਦੁਨੀਆ ਦੇ ਵਿਚ ਲਗਾਤਾਰ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕੇਸਾਂ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਦੁਬਾਰਾ ਤਾਲਾਬੰਦੀ ਲਗਾਈ ਜਾ ਰਹੀ ਹੈ। ਜਦੋਂ ਕਿ ਅਜੇ ਤੱਕ ਕੋਈ ਵੈਕਸੀਨ ਨਹੀਂ ਬਣ ਸਕੀ।ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਐਡਮੋਮ ਗਰੈਬੀਅਸ ਨੇ ਕੋਵਿਡ -19 ਬਾਰੇ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ। ਟੇਡਰੋਸ ਨੇ ਕਿਹਾ, 'ਹਾਲਾਂਕਿ ਅਸੀਂ ਮਹਾਮਾਰੀ ਨਾਲ ਲੜਦਿਆਂ ਥੱਕ ਗਏ ਹਾਂ, ਪਰ ਵਾਇਰਸ ਅਜੇ ਥੱਕਿਆ ਨਹੀਂ ਹੈ।ਡਬਲਯੂਐਚਓ ਦੇ ਮੁੱਖ ਸਾਲਾਨਾ ਇਕੱਠ ਨੂੰ ਸੰਬੋਧਨ ਕਰਦਿਆਂ ਟੇਡਰੋਸ ਨੇ ਇਹ ਕਿਹਾ, ਉਸਨੇ ਨਵੇਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਸਮਰਥਨ ਵੀ ਕੀਤਾ ਅਤੇ ਉਮੀਦ ਕੀਤੀ ਕਿ ਇਸ ਨਾਲ ਮਹਾਂਮਾਰੀ ਨੂੰ ਖਤਮ ਕਰਨ ਲਈ ਵਿਸ਼ਵਵਿਆਪੀ ਸਹਿਯੋਗ ਮਿਲੇਗਾ।