‘WHO’ ਵਲੋਂ ਚੀਨੀ ਵੈਕਸੀਨ ਨੂੰ ਹਰੀ ਝੰਡੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਡਬਲਯੂਐੱਚਓ ਨੇ ਚੀਨ ਦੀ ਸਿਨੋਫਾਰਮਾ ਦੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮਨਜ਼ੂਰੀ ਤੋਂ ਬਾਅਦ ਸੰਯੁਕਤ ਰਾਸ਼ਟਰ ਨੂੰ ਸਮਰਪਿਤ ਪ੍ਰੋਗਰਾਮ ਜ਼ਰੀਏ ਲੋੜਵੰਦ ਦੇਸ਼ਾਂ ਤਕ ਕੋਰੋਨਾ ਰੋਕੂ ਵੈਕਸੀਨ ਦੀ ਡੋਜ਼ ਪਹੁੰਚਾਉਣ ਦੀ ਉਮੀਦ ਜਾਗੀ।ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਲਾਗ ਦੀ ਬੀਮਾਰੀ ਨਾਲ ਜੂਝ ਰਹੀ ਦੁਨੀਆ ਲਈ ਚੰਗੀ ਖ਼ਬਰ ਹੈ। ਵਿਸ਼ਵ ਸਿਹਤ ਸੰਗਠਨ ਡਬਲਊ.ਐੱਚ.ਓ. ਨੇ ਚੀਨ ਦੀ ਸਿਨੋਫਾਰਮ ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ।

ਇਸ ਮਨਜ਼ੂਰੀ ਦੇ ਬਾਅਦ ਸੰਯੁਕਤ ਰਾਸ਼ਟਰ ਸਮਰਥਿਤ ਪ੍ਰੋਗਰਾਮ ਜ਼ਰੀਏ ਲੋੜਵੰਦ ਦੇਸ਼ਾਂ ਤੱਕ ਐਂਟੀ ਕੋਰੋਨਾ ਵੈਕਸੀਨ ਦੀ ਡੋਜ਼ ਪਹੁੰਚਣ ਦੀ ਆਸ ਬਣ ਗਈ ਹੈ। ਡਬਲਊ.ਐੱਚ.ਓ. ਦੇ ਤਕਨੀਕੀ ਸਲਾਹ ਸਮੂਹ ਨੇ ਪਹਿਲੀ ਵਾਰ ਚੀਨ ਦੀ ਕਿਸੇ ਐਂਟੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ।