WHO ਦਾ ਵੱਡਾ ਬਿਆਨ – ਦੁਨੀਆ ਕਰ ਸਕਦੀ ਹੈ ਮਹਾਂਮਾਰੀ ਦਾ ਅੰਤ ਹੋਣ ਦੀ ਉਮੀਦ

by vikramsehajpal

ਵੈੱਬ ਡੈਸਕ (ਐਨ.ਆਰ.ਆਈ ਮੀਡਿਆ) : ਸੰਯੁਕਤ ਰਾਸ਼ਟਰ ਦੇ ਸਿਹਤ ਮੁਖੀ ਨੇ ਘੋਸ਼ਣਾ ਕੀਤੀ ਕਿ ਕੋਰੋਨਾ ਟੀਕੇ ਦੇ ਟੈਸਟਾਂ ਦੇ ਸਕਾਰਾਤਮਕ ਨਤੀਜਿਆਂ ਦਾ ਮਤਲਬ ਹੈ ਕਿ ਦੁਨੀਆ ਵਿਸ਼ਵ ਮਹਾਂਮਾਰੀ ਦੇ ਖ਼ਤਮ ਹੋਣ ਦੀ ਉਮੀਦ ਕਰ ਸਕਦੀ ਹੈ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ ਅਮੀਰ ਅਤੇ ਸ਼ਕਤੀਸ਼ਾਲੀ ਮੁਲਕਾਂ ਨੂੰ ਗਰੀਬਾਂ ਨੂੰ ਟੀਕੇ ਦੀ ਭਗਦੜ ਚ ਫਸਾਉਣਾ ਨਹੀਂ ਚਾਹੀਦਾ।

ਦੱਸ ਦਈਏ ਕਿ ਮਹਾਂਮਾਰੀ ਦੇ ਵਿਸ਼ੇ 'ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪਹਿਲੇ ਉੱਚ-ਪੱਧਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟੇਡਰੋਸ ਅਧਾਨੋਮ ਘੇਬ੍ਰੇਯੇਸਸ ਨੇ ਚੇਤਾਵਨੀ ਦਿੱਤੀ ਹੈ ਕਿ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ, ਪਰ ਅੱਗੇ ਦਾ ਰਸਤਾ ਅਜੇ ਵੀ ਅਨਿਸ਼ਚਿਤਤਾ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਮਨੁੱਖਤਾ ਦਾ ਸਭ ਤੋਂ ਮਹਾਨ ਅਤੇ ਭੈੜਾ ਰੂਪ ਵੀ ਦਿਖਾਇਆ ਹੈ।

ਉਸਨੇ ਮਹਾਂਮਾਰੀ ਦੇ ਯੁੱਗ ਵਿੱਚ ਇੱਕ ਦੂਸਰੇ ਨੂੰ ਦਰਸਾਏ ਤਰਸ, ਸਵੈ-ਕੁਰਬਾਨੀ, ਇਕਜੁੱਟਤਾ ਅਤੇ ਵਿਗਿਆਨ ਵਿੱਚ ਉੱਨਤੀ ਦਾ ਜ਼ਿਕਰ ਕੀਤਾ।ਆਪਣੇ ਆਨਲਾਈਨ ਸੰਬੋਧਨ ਵਿੱਚ ਇੱਕ ਉੱਚ ਪੱਧਰੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਟੀਕਾ ਮੁਸ਼ਕਲਾਂ ਨੂੰ ਦੂਰ ਨਹੀਂ ਕਰਦਾ ਜੋ ਜੜ੍ਹ ਚ ਬੈਠੀਆਂ ਹਨ। ਜਿਵੇਂ ਕਿ ਭੁੱਖ, ਗਰੀਬੀ, ਗੈਰ-ਬਰਾਬਰੀ ਅਤੇ ਜਲਵਾਯੂ ਤਬਦੀਲੀ।

ਉਨ੍ਹਾਂ ਕਿਹਾ ਕਿ, ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਇਸ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਨਵੇਂ ਫੰਡਾਂ ਤੋਂ ਬਿਨਾਂ ਟੀਕਾ ਵਿਕਸਤ ਕਰਨ ਅਤੇ ਡਬਲਯੂਐਚਓ ਦਾ ਐਕਟ ਐਕਸਲੇਰੇਟਰ ਪ੍ਰੋਗਰਾਮ ਪਾਰਦਰਸ਼ੀ ਢੰਗ ਨਾਲ ਵਿਕਸਤ ਕਰਨਾ ਜੋਖਮ ਨਾਲ ਭਰਿਆ ਹੋਇਆ ਹੈ।