ਅਕਸ਼ੈ ਕੁਮਾਰ ਨੂੰ ਥੱਪੜ ਮਾਰਨ ਵਾਲੇ ਨੂੰ ਮਿਲੇਗਾ 10 ਲੱਖ ਰੁਪਏ ਦਾ ਇਨਾਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਗਰਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਹਿੰਦੂ ਸੰਗਠਨ ਨੇ OMG - 2 'ਚ ਸ਼ਿਵ ਭਗਵਾਨ ਦੇ ਦੂਤ ਦੀ ਤਸਵੀਰ ਨਾਲ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਭਿਨੇਤਾ ਅਕਸ਼ੈ ਕੁਮਾਰ ਨੂੰ ਥੱਪੜ ਮਾਰਨ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਕਸ਼ੈ ਕੁਮਾਰ 'ਤੇ' ਹਿੰਦੂ ਭਾਈਚਾਰੇ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਉਂਦੇ ਕਿਹਾ ਗਿਆ ਕਿ ਰਾਸ਼ਟਰੀ ਹਿੰਦੂ ਪ੍ਰੀਸ਼ਦ ਭਾਰਤ ਨੇ ਅਦਾਕਾਰ ਦੇ ਪੁਤਲੇ ਤੇ ਫਿਲਮ ਦੇ ਪੋਸਟਰ ਸਾੜ ਦਿੱਤੇ ਹਨ। ਉਹ ਸਿਨੇਮਾਘਰਾਂ ਦੇ ਸਾਹਮਣੇ ਵੀ ਧਰਨਾ ਪ੍ਰਦਰਸ਼ਨ ਕਰਨਗੇ । ਉੱਥੇ ਹੀ ਪ੍ਰਧਾਨ ਗੋਵਿੰਦ ਨੇ ਇਨਾਮ ਦਾ ਐਲਾਨ ਕਰਦੇ ਕਿਹਾ ਕਿ ਕੁਝ ਦ੍ਰਿਸ਼ਾ ''ਚ ਭਗਵਾਨ ਸ਼ਿਵ ਦਾ ਅਪਮਾਨ ਕੀਤਾ ਗਿਆ । ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਤਾਂ ਜੋ ਮਾਹੌਲ ਖ਼ਰਾਬ ਨਾ ਹੋਵੇ ।

More News

NRI Post
..
NRI Post
..
NRI Post
..