ਕਿਉ ਮਨਾਈ ਜਾਂਦੀ ਹੈ ਲੋਹੜੀ? ਤਿਲ -ਰਿਓੜੀ ਦਾ ਜਾਣੋ ਅਰਥ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ 'ਚ ਕਈ ਤਰਾਂ ਦੇ ਤਿਉਹਾਰ ਮਨਾਏ ਜਾਂਦੇ ਹਨ। ਭਾਰਤ ਦੇ ਲੋਕਾਂ ਦਾ ਜਨ ਜੀਵਨ ਤਿਉਹਾਰਾਂ ਨਾਲ ਜੁੜਿਆ ਹੋਇਆ ਹੈ। ਇਸ ਤਰਾਂ ਹੀ ਲੋਹੜੀ ਤੇ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਅਰਥ ਤਿਲ ਤੇ ਰਿਓੜੀ ਨਾਲ ਜੁੜੇ ਹਨ। ਦੱਸ ਦਈਏ ਕਿ ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ ਤਿਲੋੜੀ ਸੀ ,ਜੋ ਸਮੇ ਨਾਲ ਬਦਲ ਕੇ ਲੋਹੜੀ ਬਣ ਗਿਆ। ਲੋਹੜੀ ਵਾਲੇ ਦਿਨ ਛੋਟੇ ਬੱਚੇ ਘਰ - ਘਰ ਜਾ ਕੇ ਲੋਹੜੀ ਮੰਗਦੇ ਹਨ। ਘਰ 'ਚ ਮੁੰਡਾ ਜਨਮ ਜਾਂ ਫਿਰ ਵਿਆਹ ਹੋਇਆ ਹੋਵੇ । ਉਨ੍ਹਾਂ ਵਲੋਂ ਬੱਚਿਆਂ ਨੂੰ ਮੂੰਗਫਲੀ ਤਿਲ ਆਦਿ ਖੁਸ਼ੀ ਨਾਲ ਦਿੱਤੇ ਜਾਂਦੇ ਹਨ। ਇਹ ਤਿਉਹਾਰ ਲੋਕਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਮੌਕੇ ਬੱਚਿਆਂ ਵਲੋਂ ਪਿਆਰ ਨਾਲ ਲੋਹੜੀ ਦਾ ਗੀਤ ਵੀ ਗਾਈਆਂ ਜਾਂਦਾ ਹੈ….

ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿੱਚਾਰ, ਹੋ
ਦੁੱਲਾ ਭੱਟੀ ਵਾਲਾ , ਹੋ
ਦੁੱਲੇ ਧੀ ਵਿਆਹੀ , ਹੋ
ਸੇਰ ਸ਼ੱਕਰ ਪਾਈ , ਹੋ
ਕੁੜੀ ਦਾ ਸਾਲੂ ਪਾਟਾ,ਹੋ
ਕੁੜੀ ਦਾ ਜਿਵੇ ਚਾਚਾ, ਹੋ….