ਕਿਉਂ ਮੋਦੀ ਚੁੱਪ ਹੈ ਪੈਗਾਸਸ ਜਾਸੂਸੀ ਨੂੰ ਲੈ ਕੇ : ਪੀ. ਚਿਦਾਂਬਰਮ

by vikramsehajpal

ਦਿੱਲੀ (ਦੇਵ ਇੰਦਰਜੀਤ) : ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦਾਂਬਰਮ ਨੇ ਇਜ਼ਰਾਇਲੀ ਕੰਪਨੀ ਐੱਨ. ਐੱਸ. ਓ. ਨਾਲ ਕੋਈ ਲੈਣ-ਦੇਣ ਨਾ ਕਰਨ ਸਬੰਧੀ ਰੱਖਿਆ ਮੰਤਰਾਲਾ ਦੇ ਬਿਆਨ ਨੂੰ ਲੈ ਕੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ ’ਤੇ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਬ ਦੇ ਸਕਦੇ ਹਨ ਪਰ ਉਹ ਚੁੱਪ ਕਿਉਂ ਹਨ। ਸਾਬਕਾ ਗ੍ਰਹਿ ਮੰਤਰੀ ਨੇ ਟਵੀਟ ਕੀਤਾ ਕਿ ਰੱਖਿਆ ਮੰਤਰਾਲਾ ਨੇ ਐੱਨ. ਐੱਸ. ਓ. ਸਮੂਹ (ਇਜ਼ਰਾਇਲ) ਨਾਲ ਕਿਸੇ ਵੀ ਸੌਦੇ ਤੋਂ ਇਨਕਾਰ ਕੀਤਾ ਹੈ। ਜੇਕਰ ਰੱਖਿਆ ਮੰਤਰਾਲਾ ਸਹੀ ਹੈ, ਤਾਂ ਇਕ ਮੰਤਰਾਲਾ/ਮਹਿਕਮੇ ਨੂੰ ਇਸ ਮਾਮਲੇ ਤੋਂ ਵੱਖ ਕਰ ਦਿੰਦੇ ਹਾਂ ਪਰ ਬਾਕੀ ਅੱਧਾ ਦਰਜਨ ਸ਼ੱਕੀਆਂ ਬਾਰੇ ਕੀ ਕਹੋਗੇ? ਚਿਦਾਂਬਰਮ ਨੇ ਸਵਾਲ ਕੀਤਾ ਕਿ ਸਾਰੇ ਮੰਤਰਾਲਿਆਂ/ਮਹਿਕਮਿਆਂ ਵਲੋਂ ਸਿਰਫ਼ ਪ੍ਰਧਾਨ ਮੰਤਰੀ ਹੀ ਜਵਾਬ ਦੇ ਸਕਦੇੇ ਹਨ। ਚੁੱਪ ਕਿਉਂ ਹਨ?

ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਐੱਨ. ਐੱਸ. ਓ. ਸਮੂਹ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਹੈ। ਇਜ਼ਰਾਇਲ ਦੇ ਐੱਨ. ਐੱਸ. ਓ. ਸਮੂਹ ਨੇ ਫ਼ੌਜ ਪੱਧਰੀ ਜਾਸੂਸੀ ਸਾਫਟਵੇਅਰ ਪੈਗਾਸਸ ਵਿਕਸਿਤ ਕੀਤਾ ਹੈ, ਜੋ ਹਾਲ ਦੇ ਦਿਨਾਂ ਵਿਚ ਵਿਵਾਦਾਂ ਵਿਚ ਹੈ। ਜ਼ਿਕਰਯੋਗ ਹੈ ਕਿ ਇਜ਼ਰਾਇਲ ਦੀ ਨਿਗਰਾਨੀ ਸਾਫ਼ਟਵੇਅਰ ਕੰਪਨੀ ਐੱਨ. ਐੱਸ. ਓ. ਸਮੂਹ ’ਤੇ ਭਾਰਤ ਸਮੇਤ ਕਈ ਦੇਸ਼ਾਂ ’ਚ ਲੋਕਾਂ ਦੇ ਫੋਨ ’ਤੇ ਤਿੱਖੀ ਨਜ਼ਰ ਰੱਖਣ ਲਈ ਪੈਗਾਸਸ ਸਾਫ਼ਟਵੇਅਰ ਦਾ ਇਸਤੇਮਾਲ ਕਰਨ ਦੇ ਦੋਸ਼ ਲੱਗ ਰਹੇ ਹਨ।