ਜਨਮਦਿਨ ਮੌਕੇ ਤੇ ਕਿਉਂ ਹੋਏ ਪੰਜਾਬੀ ਗਾਇਕ ਖ਼ਾਨ ਸਾਬ ਗ੍ਰਿਫ਼ਤਾਰ ਪੜ੍ਹੋ ਕਿਉਂ ?

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਖ਼ਾਨ ਸਾਬ ਨੇ ਆਪਣਾ 27ਵਾਂ ਜਨਮਦਿਨ ਮਨਾਇਆ। ਜਿਥੇ ਖ਼ਾਨ ਸਾਬ ਨੇ ਵੱਖ-ਵੱਖ ਪ੍ਰਸ਼ੰਸਕਾਂ ਵਲੋਂ ਕੇਕ ਲਿਆਉਣ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ, ਉਥੇ ਹੁਣ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਾਰਨ ਖ਼ਾਨ ਸਾਬ ਦੀ ਗ੍ਰਿਫ਼ਤਾਰੀ ਹੋਈ ਹੈ।ਪੰਜਾਬੀ ਗਾਇਕ ਖ਼ਾਨ ਸਾਬ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਖ਼ਾਨ ਸਾਬ ਦਾ ਬੀਤੇ ਦਿਨੀਂ ਜਨਮਦਿਨ ਸੀ।

ਅਸਲ ’ਚ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ’ਚ ਖ਼ਾਨ ਸਾਬ ਦੇ ਕੁਝ ਦੋਸਤ ਬੈਂਡ-ਵਾਜਿਆਂ ਨਾਲ ਖ਼ਾਨ ਸਾਬ ਦੇ ਘਰ ਪਹੁੰਚੇ ਹਨ ਤੇ ਇਕੱਠ ਵੀ ਹੋਇਆ ਹੈ। ਇਸ ਵੀਡੀਓ ’ਚ ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆ ਹੈ। ਉਥੇ ਰਾਤ ਦੇ ਕਰਫਿਊ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਨ।

ਖ਼ਾਨ ਸਾਬ ਤੋਂ ਇਲਾਵਾ ਹੋਰ 4 ਲੋਕਾਂ ’ਤੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਹੋਰ ਲੋਕਾਂ ’ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਬੈਂਡ ਵਾਲਿਆਂ ’ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।

More News

NRI Post
..
NRI Post
..
NRI Post
..