ਪਹਿਲਾਂ Lipstick ਨਾਲ ਕੰਧ ‘ਤੇ ਲਿਖਿਆ “Sonia I Love You” ਫਿਰ ਲਿਆ ਫਾਹਾ! ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ, ਲੁਧਿਆਣਾ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸਕਿਓਰਿਟੀ ਸੁਪਰਵਾਈਜ਼ਰ ਨੇ ਸ਼ਰਾਬ ਦੇ ਨਸ਼ੇ ’ਚ ਪਹਿਲਾਂ ਪਤਨੀ ਤੇ ਬੱਚਿਆਂ ਦੀ ਕੁੱਟਮਾਰ ਕੀਤੀ, ਫਿਰ ਦੇਰ ਰਾਤ ਨੂੰ ਕੰਧ ’ਤੇ ਲਿਪਸਟਿਕ ਨਾਲ "ਸੋਨੀਆ ਆਈ ਲਵ ਯੂ" ਤੇ ਬੱਚਿਆਂ ਨੂੰ "ਮੁਆਫ਼ ਕਰਨਾ" ਲਿਖ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਸਵੇਰੇ ਪਤਨੀ ਉੱਠੀ ਤਾਂ ਉੁਸ ਨੇ ਦੂਜੇ ਕਮਰੇ 'ਚ ਪਤੀ ਦੀ ਲਟਕਦੀ ਹੋਈ ਲਾਸ਼ ਦੇਖ ਕੇ ਚੀਕਣਾ ਸ਼ੁਰੂ ਕਰ ਦਿੱਤਾ। ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੂੰ ਮ੍ਰਿਤਕ ਦੀ ਪਛਾਣ ਟਿੱਬਾ ਰੋਡ ਦੇ ਰਹਿਣ ਵਾਲੇ ਸੰਜੇ ਕੁਮਾਰ (48) ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੋਨੀਆ ਨੇ ਦੱਸਿਆ ਕਿ ਸੰਜੇ ਕੁਮਾਰ, ਫੋਕਲ ਪੁਆਇੰਟ ਵਿਖੇ ਇਕ ਕੰਪਨੀ 'ਚ ਬਤੌਰ ਸਕਿਓਰਿਟੀ ਸੁਪਰਵਾਈਜ਼ਰ ਤਾਇਨਾਤ ਸੀ। ਉਹ ਖ਼ੁਦ ਵੀ ਫੈਕਟਰੀ ਵਿਚ ਕੰਮ ਕਰਦੀ ਹੈ, ਉਨ੍ਹਾਂ ਦੇ ਦੋ ਬੱਚੇ ਹਨ। ਉਸ ਨੇ ਕਿਹਾ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ। ਮੰਗਲਵਾਰ ਦੀ ਰਾਤ ਨੂੰ ਉਸ ਦਾ ਪਤੀ ਸ਼ਰਾਬ ਦੇ ਨਸ਼ੇ 'ਚ ਆਇਆ ਤੇ ਉਸ ਨਾਲ ਅਤੇ ਬੱਚਿਆਂ ਨਾਲ ਕੁੱਟਮਾਰ ਕੀਤੀ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੀਸੀਆਰ ਦਸਤਾ ਉਨ੍ਹਾਂ ਦੇ ਘਰ ਆਇਆ।

ਪੁਲਸ ਨੇ ਸੰਜੇ ਨੂੰ ਸਮਝਾਇਆ ਅਤੇ ਚਲੀ ਗਈ। ਇਸ ਤੋਂ ਬਾਅਦ ਫਿਰ ਦੇਰ ਰਾਤ ਸੰਜੇ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬੱਚਿਆਂ ਦੇ ਨਾਲ ਉਹ ਦੂਜੇ ਕਮਰੇ 'ਚ ਚਲੀ ਗਈ ਸੀ। ਸੰਜੇ ਬਾਹਰ ਵਾਲੇ ਕਮਰੇ 'ਚ ਇਕੱਲਾ ਸੀ ਤੇ ਸ਼ਰਾਬ ਪੀ ਰਿਹਾ ਸੀ।ਜਦੋਂ ਬੁੱਧਵਾਰ ਸਵੇਰੇ ਉਹ ਫੈਕਟਰੀ ਜਾਣ ਲਈ ਕਰੀਬ 8 ਵਜੇ ਉੱਠੀ ਤਾਂ ਦੂਜੇ ਕਮਰੇ 'ਚ ਉਸ ਦੇ ਪਤੀ ਦੀ ਲਾਸ਼ ਲਟਕ ਰਹੀ ਸੀ। ਸੰਜੇ ਨੇ ਦੇਰ ਰਾਤ ਖ਼ੁਦਕੁਸ਼ੀ ਕੀਤੀ ਸੀ ਪਰ ਉਸ ਨੂੰ ਆਪਣੇ ਕੀਤੇ ’ਤੇ ਪਛਤਾਵਾ ਸੀ। ਇਸ ਲਈ ਉਸ ਨੇ ਮਰਨ ਤੋਂ ਪਹਿਲਾਂ ਪਤਨੀ ਦੀ ਲਿਪਸਟਿਕ ਨਾਲ ਇਕ ਕੰਧ ’ਤੇ ਪਤਨੀ ਦਾ ਨਾਮ ਲਿਖ ਕੇ ‘ਆਈ ਲਵ ਯੂ’ ਲਿਖਿਆ ਸੀ। ਪੁਲਿਸ ਨੇ ਉਸ ਦੀ ਪਤਨੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।

More News

NRI Post
..
NRI Post
..
NRI Post
..