ਬਰਤਾਨੀਆ ਨੂੰ ਵਿੱਕੀਲੀਕਸ ਸੰਸਥਾਪਕ ਜੂਲੀਅਨ ਅਸਾਂਜ ਦੇ ’ਫਰਾਰ ਹੋਣ ਦਾ ਖ਼ਤਰਾ’

by vikramsehajpal

ਲੰਡਨ (ਦੇਵ ਇੰਦਰਜੀਤ)- ਵਿੱਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਦੀ ਜ਼ਮਾਨਤ ਅਰਜ਼ੀ ਬਰਤਾਨੀਆ ਦੇ ਇੱਕ ਜੱਜ ਬੁੱਧਵਾਰ ਰੱਦ ਕਰ ਦਿੱਤੀ। ਅਮਰੀਕਾ ਨੂੰ ਹਵਾਲਗੀ ਖ਼ਿਲਾਫ਼ ਕਾਨੂੰਨੀ ਲੜਾਈ ਦੌਰਾਨ ਅਸਾਂਜ 2019 ਤੋਂ ਹੀ ਬਰਤਾਨੀਆ ਦੀ ਜੇਲ੍ਹ ਵਿੰਚ ਬੰਦ ਹੈ।

ਜ਼ਿਲ੍ਹਾ ਜੱਜ ਵੇਨੇਸਾ ਬਰਾਇਸਟਰ ਨੇ ਅਸਾਂਜ ਨੂੰ ਜੇਲ੍ਹ ’ਚ ਰੱਖਣ ਦੇ ਹੁਕਮ ਦਿੰਦਿਆਂ ਅਮਰੀਕੀ ਅਧਿਕਾਰੀਆਂ ਦੀ ਉਸ ਅਪੀਲ ਨੂੰ ਵੀ ਵਿਚਾਰ ਅਧੀਨ ਰੱਖਿਆ ਜਿਸ ਵਿੱਚ ਅਸਾਂਜ ਨੂੰ ਅਮਰੀਕਾ ਹਵਾਲੇ ਨਾ ਕਰਨ ਦੇ ਫ਼ੈਸਲੇ ’ਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਗਈ ਹੈ। ਜੱਜ ਨੇ ਕਿਹਾ, ‘ਅਸਾਂਜ ਦੇ ਫਰਾਰ ਹੋਣ ਦਾ ਖ਼ਤਰਾ ਹੈ ਅਤੇ ਇਹ ਯਕੀਨ ਕਰਨ ਦੀ ਵਾਜਬ ਵਜ੍ਹਾ ਹੈ ਕਿ ਰਿਹਾਅ ਕਰਨ ਮਗਰੋਂ ਉਹ ਅਦਾਲਤ ’ਚ ਵਾਪਸ ਨਹੀਂ ਆਵੇਗਾ। ਜੱਜ ਨੇ ਸਿਹਤ ਦੇ ਆਧਾਰ ’ਤੇ ਹਵਾਲਗੀ ਤੋਂ ਨਾਂਹ ਕਰਦਿਆਂ ਕਿਹਾ ਸੀ ਕਿ ਅਮਰੀਕਾ ’ਚ ਜੇਲ੍ਹ ਦੇ ਸਖ਼ਤ ਹਾਲਾਤ ਦੌਰਾਨ 19 ਸਾਲਾ ਆਸਟਰੇਲਿਆਈ ਨਾਗਰਿਕ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਖ਼ਦਸ਼ਾ ਹੈ।

ਅਮਰੀਕਾ ਵੱਲੋਂ ਅਸਾਂਜ ’ਤੇ ਜਾਸੂਸੀ ਦੇ 17 ਤੇ ਕੰਪਿਊਟਰ ਦੀ ਦੁਰਵਰਤੋਂ ਦਾ ਦੋਸ਼ ਲਾਇਆ ਹੋਇਆ ਹੈ ਅਤੇ ਉਸ ਵੱਲੋਂ ਬਰਤਾਨੀਆ ਤੋਂ ਉਸ ਦੀ ਹਵਾਲਗੀ ਮੰਗੀ ਜਾ ਰਹੀ ਹੈ।