ਜ਼ਮੀਨੀ ਪੱਧਰ ‘ਤੇ ਸਰਵੇ ਕਰਵਾਉਂਦੇ ਰਹਾਂਗੇ, ਕੰਮ ਨਾ ਹੋਇਆ ਤਾਂ ਅਗਲੀ ਵਾਰ ਟਿਕਟ ਕੱਟਾਂਗੇ : CM ਮਾਨ

by jaskamal

ਨਿਊਜ਼ ਡੈਸਕ : ਮੁਹਾਲੀ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਭਾਰੀ ਬਹੁਮਤ ਦਿੱਤਾ ਹੈ। ਕਈ ਥਾਵਾਂ 'ਤੇ ਅਸੀਂ ਪ੍ਰਚਾਰ ਲਈ ਨਹੀਂ ਜਾ ਸਕੇ ਪਰ ਲੋਕਾਂ ਨੇ ਵੋਟਾਂ ਨਾਲ ਈਵੀਐਮ ਵੋਟਾਂ ਨਾਲ ਭਰ ਦਿੱਤੇ। ਪੰਜਾਬ ਦੇ ਕੋਨੇ-ਕੋਨੇ ਵਿਚ ਜਾਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਮੀਨੀ ਪੱਧਰ 'ਤੇ ਸਵਰੇ ਕਰਵਾਉਂਦੇ ਰਹਾਂਗੇ ਤੇ ਜੇਕਰ ਕੰਮ ਨਾ ਹੋਇਆ ਤਾਂ ਅਗਲੀ ਵਾਰ ਟਿਕਟ ਵੀ ਕੱਟਾਂਗੇ।

ਕਈ ਵਾਰੀ ਡੋਰ-ਟੂ-ਡੋਰ ਕਰਦਿਆਂ ਕਈ ਕਈ ਘਰ ਹੀ ਰਹਿ ਜਾਂਦੇ ਹਨ। ਜਿੱਥੇ ਵੀ ਕੋਈ ਸਮੱਸਿਆ ਜਾਂ ਮਸਲਾ ਹੈ, ਸਾਨੂੰ ਉੱਥੇ ਜਾਣਾ ਪੈਂਦਾ ਹੈ। ਅਸੀਂ ਇਹ ਨਹੀਂ ਦੇਖਦੇ ਕਿ ਸਾਨੂੰ ਇੱਥੋਂ ਘੱਟ ਵੋਟਾਂ ਮਿਲੀਆਂ ਜਾਂ ਕੁਝ ਹੋਰ ਹੋਇਆ। ਭਗਵੰਤ ਮਾਨ ਨੇ ਕਿਹਾ ਕਿ ਤਹਿਸੀਲਦਾਰ, ਪਟਵਾਰੀ ਤੇ ਐੱਸਐੱਚਓ ਨੂੰ ਨਾ ਡਰਾਓ। ਜੇ ਤੁਸੀਂ ਉਨ੍ਹਾਂ ਨੂੰ ਸੁਧਾਰਨਾ ਚਾਹੁੰਦੇ ਹੋ, ਤਾਂ ਸਮਝਾਓ। ਇਨ੍ਹਾਂ ਨੂੰ ਕਿਵੇਂ ਸੁਧਾਰਨਾਂ ਹੈ ਇਸ ਸਬੰਧੀ ਪੁੱਛੋ। ਸਰਕਾਰ ਪੂਰੀ ਮਦਦ ਕਰੇਗੀ। ਮਾਨ ਨੇ ਕਿਹਾ ਕਿ ਛੋਟੇ ਅਫਸਰਾਂ ਨੂੰ ਕਹਿ ਕੇ ਰੇਤ ਦੀ ਨਾਜਾਇਜ਼ ਮਾਈਨਿੰਗ ਨਹੀਂ ਰੁਕੇਗੀ। ਚੰਡੀਗੜ੍ਹ ਤੋਂ ਬੰਦ ਕਰ ਦਿਆਂਗਾ। ਪਹਿਲਾਂ ਵੀ ਅਜਿਹਾ ਹੋਇਆ ਕਿ ਕਿਸੇ ਨੇ ਗਲਤ ਕੰਮ ਕੀਤਾ ਅਤੇ ਕੋਈ ਹੋਰ ਸਸਪੈਂਡ ਹੋ ਗਿਆ। ਇਹ ਹੁਣ ਨਹੀਂ ਹੋਵੇਗਾ।