ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਕਸ਼ਮੀਰ ਦੇ ਮਾਮਲੇ 'ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਚੋਲਗੀ ਲਈ ਤਾਂ ਹੀ ਤਿਆਰ ਹਨ ਪਰ ਜੇਕਰ ਦੋਵੇਂ ਦੇਸ਼ ਇਸ ਲਈ ਸਹਿਮਤ ਹੋਣ, ਉਨ੍ਹਾਂ ਨੇ ਅਪਣੇ ਆਪ ਨੂੰ ਇਸ ਲਈ ਸਮਰਥ ਦੱਸਿਆ। ਭਾਰਤ ਦਾ ਕਹਿਣਾ ਹੈ ਕਿ ਕਸ਼ਮੀਰ ਦੁਵੱਲਾ ਮਾਮਲਾ ਹੈ ਅਤੇ ਕਿਸੇ ਤੀਜੀ ਧਿਰ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ। ਟਰੰਪ ਨੇ ਇਹ ਗੱਲ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਦੇ ਇਜਲਾਸ ਤੋਂ ਵੱਖਰੇ ਤੌਰ 'ਤੇ ਪਾਕਿਸਤਾਨੀ ਪ੍ਰਧਾਨ ਮੰਤਰੀ Îਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਕਹੀ।
ਇਮਰਾਨ ਖਾਨ ਨੇ ਜਦੋਂ ਕਸ਼ਮੀਰ ਦਾ ਰੋਣਾ ਰੋਇਆ ਤਾਂ ਟਰੰਪ ਨੇ ਸਾਫ ਕਿਹਾ ਕਿ ਪਾਕਿਸਤਾਨ ਜਾਂ ਇਕੱਲੇ ਇਮਰਾਨ ਦੇ ਕਹਿਣ ਨਾਲ ਕੁਝ ਨਹੀਂ ਹੋਵੇਗਾ ਜੇਕਰ ਦੋਵੇਂ ਦੇਸ਼ ਇਸ ਲਈ ਸਹਿਮਤ ਹੋਣ ਤਾਂ ਹੀ ਕੁਝ ਕਰ ਸਕਦੇ ਹਾਂ। ਇਸ ਤੋਂ ਪਹਿਲਾਂ ਵੀ ਟਰੰਪ ਕਸਮੀਰ ਮੁੱਦੇ 'ਤੇ ਦੋਵੇਂ ਦੇਸ਼ਾਂ ਦੇ ਵਿਚ ਵਿਚੋਲਗੀ ਦੀ ਗੱਲ ਕਹਿ ਚੁੱਕੇ ਹਨ।
ਲੇਕਿਨ ਇਸ ਦਾ ਭਾਰਤ ਨੇ ਕੜਾ ਵਿਰੋਧ ਕੀਤਾ ਸੀ। ਖੁਦ ਪ੍ਰਧਾਨ ਮੰਤਰੀ ਮੋਦੀ ਨੇ ਜੀ7 ਦੀ ਬੈਠਕ ਵਿਚ ਟਰੰਪ ਨਾਲ ਮੁਲਾਕਾਤ ਦੌਰਾਨ ਕਸ਼ਮੀਰ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਅ ਸੀ ਅਤੇ ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਸੀ।



