ਅੱਗ ‘ਚ ਬੁਰੀ ਤਰ੍ਹਾਂ ਝੁਲਸੀ ਮਹਿਲਾ, ਹਾਲਤ ਗੰਭੀਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਇਲਾਕੇ ਗਿਆਸਪੁਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਮਹਿਲਾ ਸ਼ੱਕੀ ਹਾਲਾਤ 'ਚ ਅੱਗ ਚ ਬੁਰੀ ਤਰ੍ਹਾਂ ਝੁਲਸ ਗਈ। ਮਹਿਲਾ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ , ਜਖ਼ਮੀ ਮਹਿਲਾ ਦੀ ਪਛਾਣ ਸੁਮਨ ਦੇ ਰੂਪ 'ਚ ਹੋਈ ਹੈ। ਮਹਿਲਾ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਸਹੁਰੇ ਪਰਿਵਾਰ ਵਲੋਂ ਉਨ੍ਹਾਂ ਦੀ ਧੀ ਨੂੰ ਅੱਗ ਲਗਾਈ ਗਈ ਹੈ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।