ਅਨੰਤਨਾਗ (ਆਫਤਾਬ ਅਹਿਮਦ)- ਅਨੰਤਨਾਗ ਵਿਚ ਇਕ ਔਰਤ ਦੇ ਖੁਦਕੁਸ਼ੀ ਕਰਨ ਤੋਂ ਤੁਰੰਤ ਬਾਅਦ ਮ੍ਰਿਤਕ ਦੇ ਪੇਕਿਆਂ ਨੇ ਸ਼ਨੀਵਾਰ ਸਵੇਰੇ ਕਥਿਤ ਤੌਰ 'ਤੇ ਉਸਦੇ ਸਹੁਰੇ ਪਰਿਵਾਰ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਅਨੰਤਨਾਗ ਦੇ ਮੋਮਿਨਾਬਾਦ ਖੇਤਰ ਵਿਚ ਔਰਤ ਨੇ ਆਪਣੇ ਘਰ 'ਤੇ ਕਥਿਤ ਤੌਰ' ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸੰਬੰਧੀ ਖਬਰ ਮਿਲਣ ਮ੍ਰਿਤਕ ਔਰਤ ਦੇ ਮਾਪੇ ਉਸਦੇ ਸਹੁਰੇ ਪਰਿਵਾਰ ਦੇ ਘਰ ਪਹੁੰਚ ਗਏ 'ਤੇ ਤੁਰੰਤ ਬਾਅਦ ਉਸਦੇ ਸਹੁਰੇ ਘਰ ਨੂੰ ਅੱਗ ਲਗਾ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਨੂੰ ਉਸਦੇ ਸਹੁਰਿਆਂ ਨੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਹੈ।
ਪੁਲਿਸ ਅਧਿਕਾਰੀ ਨੇ ਕਿਹਾ, “ਅਸੀਂ ਜਾਂਚ ਕਰ ਰਹੇ ਹਾਂ ਕਿ ਕਿਸ ਗੱਲ ਨੇ ਮ੍ਰਿਤਕ ਔਰਤ ਨੂੰ ਅਜਿਹਾ ਗੰਭੀਰ ਕਦਮ ਚੁੱਕ ਲਈ ਮਜਬੂਰ ਕੀਤਾ। ਜੋ ਵੀ ਦੋਸ਼ੀ ਸਾਬਤ ਹੋਇਆ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।



