ਔਰਤ ਨੇ ਐਸ.ਯੂ.ਵੀ. ਨੂੰ ਪੌੜੀਆਂ ਉੱਤੋਂ ਉਤਾਰ ਦਿੱਤਾ – ਵੈਨਕੂਵਰ ਪੁਲਿਸ ਕਰ ਰਹੀ ਜਾਂਚ

by mediateam

ਵੈਨਕੂਵਰ , 20 ਜੁਲਾਈ ( NRI MEDIA )

ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦਾ ਟ੍ਰੈਫਿਕ ਯੂਨਿਟ ਇਕ ਘਟਨਾ ਦੀ ਜਾਂਚ ਕਰ ਰਿਹਾ ਹੈ ਜਿਸ ਵਿਚ ਇਕ ਔਰਤ ਨੇ ਸ਼ੁਕਰਵਾਰ ਨੂੰ ਸ਼ੇਰੇਟਨ ਵਾਲ ਸੈਂਟਰ ਵਿਚ ਆਪਣੀ ਐਸ.ਯੂ.ਵੀ. ਨੂੰ ਪੌੜੀਆਂ ਦੇ ਉੱਤੋਂ ਉਤਾਰੀ ਸੀ, ਇਆਨ ਲੈਮਪਮੈਨ ਨੇ ਇਹ ਵੀਡੀਓ ਸਵੇਰ ਦੇ 8 ਵਜੇ ਆਪਣੇ ਫੋਨ ਦੇ ਉੱਤੇ ਰਿਕਾਰਡ ਕੀਤੀ ਸੀ |

ਇਹ ਔਰਤ ਪਾਰਕਿੰਗ ਲੋਟ ਦੇ ਵੱਲੋਂ ਜਾਉਨ ਦੀ ਬਜਾਏ ਹੋਰਨਬਾਏ ਸਟ੍ਰੀਟ ਦੇ ਵੱਲ ਨੂੰ ਪੌੜੀਆਂ ਦੇ ਵੱਲੋਂ ਦੀ ਗਈ, ਜਦ ਲੋਕ ਉਸਦੀਆਂ ਫੋਟੋਆਂ ਖਿੱਚ ਰਹੇ ਸਨ ਤਾਂ ਉਸਨੇ ਲੋਕਾਂ ਨੂੰ ਉਸਦੀਆਂ ਤਸਵੀਰਾਂ ਲੈਣ ਤੋਂ ਮਨਾ ਕੀਤਾ ਕਿਉਕਿ ਉਹ ਉਹਨਾਂ ਦੇ ਫੋਨਾਂ ਵਿਚ ਜਗਣ ਵਾਲੀ ਫਲੈਸ਼ ਕਾਰਨ ਦੇਖ ਨਹੀਂ ਪਾ ਰਹੀ ਸੀ, ਉਸਨੇ ਆਪਣੀ ਗੱਡੀ ਨੂੰ ਪੌੜੀਆਂ ਰਾਹੀਂ ਥੱਲੇ ਉਤਾਰਿਆ ਅਤੇ ਫਿਰ ਗੱਡੀ ਨੂੰ ਉਥੋਂ ਦੀ ਸੜਕ ਤੋਂ ਲੈ ਕੇ ਚਲ ਗਈ।

ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਸ ਔਰਤ ਨੇ ਅੰਡਰ ਕੈਰੀਏਜ ਨੂੰ ਤੋੜ ਦਿੱਤਾ ਅਤੇ ਬਿਨਾ ਸਿਗਨਲ ਦੀ ਪ੍ਰਵਾਹ ਕੀਤੇ ਸੜਕ ਵੱਲ ਨੂੰ ਤੁਰ ਪਈ, ਗਵਾਹ ਦਾ ਕਹਿਣਾ ਹੈ ਕਿ ਉਸਨੂੰ ਉਹ ਔਰਤ ਥੋੜੀ ਪਾਗਲ ਜਿਹੀ ਜਾਪਦੀ ਸੀ ਅਤੇ ਉਹ ਆਪਣੀ ਹਰਕਤਾਂ ਕਾਰਣ ਕਿਸੇ ਨੂੰ ਨੁਕਸਾਨ ਪਹੁੰਚ ਸਕਦਾ ਸੀ , ਇਸ ਤੋਂ ਇਲਾਵਾ ਹੋਟਲ ਦੀਆਂ ਪੌੜੀਆਂ ਦਾ ਵੀ ਥੋੜਾ ਨੁਕਸਾਨ ਹੋਇਆ ਸੀ |


More News

NRI Post
..
NRI Post
..
NRI Post
..