ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ, ਪੁਲਿਸ ਵੱਲੋਂ ਜਾਂਚ ਸ਼ੁਰੂ

by jaskamal

ਨਿਊਜ਼ ਡੈਸਕ : ਤਰਨਤਾਰਨ ਦੀ ਪਾਰਕ ਐਵਨਿਉ ਕਲੋਨੀ ਵਿਖੇ ਬੀਤੀ ਰਾਤ ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕ ਔਰਤ ਦਾ ਪਤੀ ਜਸਬੀਰ ਸਿੰਘ ਫੌਜ 'ਚ ਨੌਕਰੀ ਕਰਦਾ ਸੀ। ਬੀਤੀ ਰਾਤ ਜਦ ਉਹ ਘਰ ਆਇਆ ਤਾਂ ਉਸ ਨੇ ਸਰਬਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਕਤਲ ਹੋਣ ਦੀ ਸੂਚਨਾ ਦਿੱਤੀ ਗਈ ਤੇ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਮ੍ਰਿਤਕ ਸਰਬਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਸਰਬਜੀਤ ਕੌਰ ਦੇ ਪਤੀ ਤੇ ਉਸਨੂੰ ਘਰੇਲੂ ਝਗੜੇ ਕਾਰਨ ਕਤਲ ਕਰਨ ਦੇ ਦੋਸ਼ ਲਗਾਉਂਦਿਆ ਇਨਸਾਫ਼ ਦੀ ਮੰਗ ਕੀਤੀ ਹੈ।

ਸਰਬਜੀਤ ਕੌਰ ਦਾ ਪਤੀ ਫ਼ੌਜ 'ਚ ਨੌਕਰੀ ਕਰਦਾ ਸੀ ਜਦ ਉਹ ਡਿਊਟੀ ਉਤੇ ਚਲਾ ਜਾਂਦਾ ਸੀ ਤਾਂ ਸਰਬਜੀਤ ਆਪਣੇ ਬੇਟੇ ਨੂੰ ਲੈ ਕੇ ਆਪਣੇ ਪੇਕੇ ਪਿੰਡ ਮਾਨੋਚਾਹਲ ਚਲੀ ਜਾਂਦੀ ਸੀ ਜਦ ਉਸਦਾ ਪਤੀ ਜਸਬੀਰ ਸਿੰਘ ਛੁੱਟੀ ਉਤੇ ਘਰ ਆਉਂਦਾ ਸੀ ਤਾਂ ਉਹ ਵਾਪਸ ਤਰਨਤਾਰਨ ਆਪਣੀ ਕੋਠੀ ਵਿਖੇ ਰਹਿਣ ਲਈ ਆ ਜਾਂਦੀ ਸੀ।