ਮਹਿਲਾ ਨੇ ਚੋਰੀ ਕਰ ਫਲੈਸ਼ ‘ਚ ਸੁੱਟੀ ਹੀਰਿਆਂ ਦੀ ਮੁੰਦਰੀ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੈਦਰਾਬਾਦ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਸ੍ਕਿਨ ਕਲੀਨਿਕ ਦੀ ਮਹਿਲਾ ਸਟਾਫ ਨੇ ਇੱਕ ਗਾਹਕ ਦੀ 30.69 ਲੱਖ ਰੁਪਏ ਦੀ ਕੀਮਤ ਵਾਲੀ ਹੀਰੇ ਦੀ ਮੁੰਦਰੀ ਚੋਰੀ ਕਰ ਲਈ। ਫੜੇ ਜਾਣ ਦੇ ਡਰੋ ਮਹਿਲਾ ਨੇ ਮੁੰਦਰੀ ਨੂੰ ਫਲੈਸ਼ ਵਿੱਚ ਸੁੱਟ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਫਲੈਸ਼ ਨੂੰ ਜੋੜਨ ਵਾਲੀ ਪਾਈਪ ਲਾਈਨ ਵਿੱਚ ਮੁੰਦਰੀ ਬਰਾਮਦ ਕੀਤੀ ਗਈ। ਪੁਲਿਸ ਟੀਮ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਨਰਿੰਦਰ ਕੁਮਾਰ ਦੀ ਨੂੰਹ ਦੀ ਬੀਤੀ ਦਿਨੀਂ ਕਲੀਨਿਕ 'ਚ ਚੈਕਅੱਪ ਲਈ ਆਈ ਸੀ। ਚੈਕਿੰਗ ਦੌਰਾਨ ਉਸ ਨੇ ਆਪਣੀ ਹੀਰੇ ਦੀ ਮੁੰਦਰੀ ਉਗਲੀ 'ਚੋ ਕੱਢ ਕੇ ਪਾਸੇ ਰੱਖ ਦਿੱਤੀ ਤੇ ਉਹ ਚੈਕਅੱਪ ਤੋਂ ਬਾਅਦ ਮੁੰਦਰੀ ਨੂੰ ਵਾਪਸ ਪਾਉਣੀ ਭੁੱਲ ਗਈ, ਜਦੋ ਘਰੋਂ ਉਹ ਵਾਪਸ ਮੁੰਦਰੀ ਲੈਣ ਕਲੀਨਿਕ ਆਈ ਤਾਂ ਉਸ ਨੂੰ ਮੁੰਦਰੀ ਨਹੀਂ ਮਿਲੀ। ਜਿਸ ਤੋਂ ਬਾਅਦ ਨਰਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਦਰਜ਼ ਕਾਰਵਾਈ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ।