57 ਦੇਸ਼ਾਂ ਦਿਆਂ ਔਰਤਾਂ ਸੈਕਸ ਕਰਨ ਤੋਂ ਨਹੀਂ ਕਰ ਸਕਦੀਆਂ ‘ਨਾਹ’, ਜਾਨਣ ਲਈ ਪੜ੍ਹੋ ਖਬਰ…

by vikramsehajpal

ਸੰਯੁਕਤ ਰਾਸ਼ਟਰ (ਦੇਵ ਇੰਦਰਜੀਤ)- ਜਿੱਥੇ ਆਮ ਤੋਰ 'ਤੇ ਔਰਤਾਂ ਚਾਹੇ ਉਹ ਪਤਨੀ ਹੀ ਕਿਓਂ ਨਾ ਹੋਵੇ ਨਾਲ ਜਬਰਦਸਤੀ ਸੈਕਸ ਯਾਨੀ ਕਿ ਸ਼ਰੀਰਕ ਸਬੰਧ ਬਣਾਉਣ ਨੂੰ ਅਪਰਾਧ ਮਾਣਿਆ ਜਾਂਦਾ ਹੈ। ਓਥੇ ਹੀ ਸੰਯੁਕਤ ਰਾਸ਼ਟਰ ਵਲੋਂ ਜਾਰੀ ਇਕ ਰਿਪੋਰਟ ’ਚ ਕੁਝ ਅਜਿਹੇ ਵੀ ਦੇਸ਼ ਦੱਸੇ ਗਏ ਹਨ ਜਿਨ੍ਹਾਂ 'ਚ ਔਰਤਾਂ ਚਾਹੇ ਮਰਜੀ ਹੋਵੇ ਯਾਂ ਨਾ ਹੋਵੇ ਸੈਕਸ ਕਰਨ ਤੋਂ 'ਨਾਹ' ਨਹੀਂ ਕਰ ਸਕਦੀ। ਆਓ ਤੁਹਾਨੂੰ ਦਸਦੇ ਹਾਂ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਕਿ ਦਸਿਆ ਗਿਆ ਹੈ।

ਸੰਯੁਕਤ ਰਾਸ਼ਟਰ ਪਾਪੁਲੇਸ਼ਨ ਫੰਡ ਦੀ ਰਿਪੋਰਟ ’ਚ ਦਸਿਆ ਗਿਆ ਹੈ ਕਿ ਦੁਨੀਆ ਦੇ 57 ਅਜਿਹੇ ਵਿਕਾਸਸ਼ੀਲ ਦੇਸ਼ਾਂ ਹਨ ਜਿੱਥੇ ਦੀਆਂ ਅੱਧੇ ਤੋਂ ਘੱਟ ਔਰਤਾਂ ਨੂੰ ਆਪਣੇ ਸਾਥੀਆਂ ਨਾਲ ਸ਼ਰੀਰਕ ਸਬੰਧ ਬਣਾਉਣ ਲਈ 'ਨਾਹ' ਕਹਿਣ ਦੇ ਅਧਿਕਾਰ ਨਹੀਂ ਨੰਦਿਤਾ ਗਿਆ ਹੈ। ਇਥੋਂ ਤਕ ਕਿ ਇਨ੍ਹਾਂ 57 ਵਿਕਾਸਸ਼ੀਲ ਦੇਸ਼ਾਂ ਦੀਆਂ ਔਰਤਾਂ ਨੂੰ ਗਰਭ ਨਿਰੋਧਕ ਦੀ ਵਰਤੋਂ ਕਰਨ ਜਾਂ ਡਾਕਟਰੀ ਸਲਾਹ ਲੈਣ ਬਾਰੇ ਵੀ ਫੈਸਲਾ ਕਰਨ ਦਾ ਅਧਿਕਾਰ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਕਿ ਇਹ ਅੰਕੜੇ ਦੁਨੀਆ ਦੇ ਸਿਰਫ ਇਕ ਚੌਥਾਈ ਦੇਸ਼ਾਂ ਦੇ ਹਨ ਅਤੇ ਅੱਧੇ ਤੋਂ ਜ਼ਿਆਦਾ ਸਿਰਫ ਅਫਰੀਕਾ ਦੇ ਹਨ । ਪਰ ਇਹ ਨਤੀਜੇ, ‘ਲੱਖਾਂ ਔਰਤਾਂ ਅਤੇ ਕੁੜੀਆਂ ਦੀ ਸਰੀਰਕ ਖੁਦਮੁਖਤਿਆਰੀ ਦੀ ਸਥਿਤੀ ਦੀ ਚਿੰਤਾਜਰਨ ਤਸਵੀਰ ਸਾਹਮਣੇ ਰੱਖਦੇ ਹਨ।’ ਜਿਨ੍ਹਾਂ ਨੂੰ ਬਿਨਾਂ ਡਰ ਜਾਂ ਹਿੰਸਾ ਦੇ ਆਪਣੀ ਦੇਹ ਅਤੇ ਆਪਣੇ ਭਵਿੱਖ ਬਾਰੇ ਚੋਣ ਕਰਨ ਦੀ ਸ਼ਕਤੀ ਨਹੀਂ ਹੈ।