ਜੇਲ੍ਹ ‘ਚ ਮਹਿਲਾ ਕੈਦੀਆਂ ਦੀ ਆਪਸ ‘ਚ ਹੋਈ ਲੜਾਈ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੁੜੈਲ ਮਾਡਲ ਜੇਲ੍ਹ 'ਚ ਮਹਿਲਾ ਕੈਦੀਆਂ ਦੀ ਆਪਸ 'ਚ ਲੜਾਈ ਹੋ ਗਈ। ਸਥਿਤੀ ਨੂੰ ਕੰਟਰੋਲ ਕਰਨ ਲਈ ਜਦੋ ਮਹਿਲਾ ਅਧਿਕਾਰੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਕੈਦੀ ਨੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ । ਫਿਲਹਾਲ ਪੁਲਿਸ ਨੇ ਮਹਿਲਾ ਹੈੰਡ ਵਾਰਡਨ ਦੀ ਸ਼ਿਕਾਇਤ ਦੇ ਆਧਾਰ 'ਤੇ ਮਹਿਲਾ ਕੈਦੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਇਹ ਮਹਿਲਾ ਕੈਦੀ ਦੀ ਬੈਰਕ ਵਿੱਚ ਕਿਸੇ ਗੱਲ ਨੂੰ ਲੈ ਕੇ ਦੂਜੀ ਮਹਿਲਾ ਕੈਦੀ ਨਾਲ ਲੜਾਈ ਹੋ ਗਈ । ਇਸ ਲੜਾਈ ਨੇ ਦੇਖਦੇ ਡਿਊਟੀ 'ਤੇ ਤਾਇਨਾਤ ਮਹਿਲਾ ਵਾਰਡਨ ਮੌਕੇ 'ਤੇ ਪਹੁੰਚੀ। ਇਸ ਦੌਰਾਨ ਹੀ ਮਹਿਲਾ ਕੈਦੀ ਨੇ ਵਾਰਡਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।