ਮੁੰਬਈ, 27 ਅਪ੍ਰੈਲ (ਰਣਜੀਤ ਕੌਰ):
ਸਵਾਈ ਮਾਨ ਸਿੰਘ ਸਟੇਡੀਅਮ ,ਜੈਪੁਰ ਵਿਚ 6 ਮਈ ਤੋਂ 11 ਮਈ ਤਕ ਚੱਲਣ ਵਾਲੇ ਵੀਮੈਨ ਟੀ 20 ਚੈਲੇਂਜ ਵਿਚ ਭਾਰਤੀ ਕ੍ਰਿਕਟ ਟੀਮ ਦੀਆ ਖਿਡਾਰਨਾ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਅਤੇ ਮਿਤਾਲੀ ਰਾਜ ਟੀਮਾਂ ਸੁਪਰਨੋਵਾਜ਼, ਟਰੇਲਬਲੇਜ਼ਰਸ ਅਤੇ ਵੇਲੋਸਿਟੀ ਨੂੰ ਲੀਡ ਕਰਨਗੀਆ , ਜਾਰੀ ਕੀਤੀ ਗਈ ਸਟੇਟਮੈਂਟ ਵਿਚ ਦਸਿਆ ਗਿਆ ਕਿ ਏਨਾ 4 ਮੈਚਾਂ ਦੀ ਸੀਰੀਜ਼ ਵਿਚ ਭਾਰਤੀ ਕ੍ਰਿਕਟਰਾਂ ਦੇ ਨਾਲ -ਨਾਲ ਇੰਗਲੈਂਡ,ਨਿਊ ਜੀਲੈਂਡ,ਵੈਸਟ ਇੰਡੀਜ਼,ਸ੍ਰੀ ਲੰਕਾ ਅਤੇ ਬੰਗਲਾਦੇਸ਼ ਦੀਆ ਖਿਡਾਰਣਾਂ ਵੀ ਸ਼ਾਮਲ ਹੋਣਗੀਆਂ।
ਟੀਮ ਸੁਪੇਰਨੋਵਾਜ਼ ਨੂੰ ਭਾਰਤੀ ਕ੍ਰਿਕੇਟ ਟੀਮ ਦੀ ਕੋਚ ਡਬਲਯੂ ਵੀ ਰਮਨ ਕੋਚਿੰਗ ਦਵੇਗੀ ਅਤੇ ਇਸ ਟੀਮ ਵਿਚ ਹਰਮਨਪ੍ਰੀਤ ਕੌਰ(ਕ),ਅਨੁਜਾ ਪਾਟਿਲ, ਅਰੂੰਦਿਤੀ ਰੇਡੀ, ਚਮਾਰੀ ਅਥਾਪੱਥਤੁ, ਜੈਮੀਨਾ ਰੋਡ੍ਰਿਗੇਜ਼,ਲੀਆ ਤਹੁਹੁ, ਮਾਨਸੀਜੋਸ਼ੀ, ਨੈਟਲੀ ਸੀਵਰ, ਪੂਨਮ ਯਾਦਵ,ਪ੍ਰੀਆ ਪੁੰਨਿਆ,ਰਾਧਾ ਪੀ.ਯਾਦਵ,ਸੋਫੀ ਡਿਵਾਇਨ,ਤਾਨੀਆ ਭਾਟੀਆ (ਵੀ. ਕ) ਹੋਣਗੇ |
ਟੀਮ ਟਰੇਲਬਲੇਜ਼ਰ ਦੀ ਕੋਚ ਬੀਜੂ ਜੋਰਜ ਹੋਵੇਗੀ ਇਸ ਟੀਮ ਵਿਚ ਸਮਰਿਤੀ ਮੰਧਾਨਾ (ਕ),ਭਾਰਤੀ ਫੁਲਮਲੀ, ਡਾਇ -ਲਨ ਹੈਮਲਖਾ,ਦੀਪਤੀ ਸ਼ਰਮਾ,ਹਰਲੀਨ ਦਿਓਲ,ਜੈਸੀ ਅਖਤਰ,ਝੂਲਣ ਗੋਸਵਾਮੀ,ਆਰ.ਕਲਪਨਾ(ਵੀ. ਕ), ਰਜੇਸ਼ਵਰੀ ਗਾਇਕਵਾੜ,ਸ਼ੇਕਰਾ ਸਲੇਮਨ, ਸੋਫੀ, ਸ ਟੇ ਫਨੀ ਟੈਲਰ ਅਤੇ ਸੁਜ਼ੀ ਬੇਟਸ ਹੋਵੇਗੀ।
ਨਵੀਂ ਬਣੀ ਟੀਮ ਵੇਲੋਸਟੀ ਦੀ ਕੋਚ ਮਮਤਾ ਮੈੱਬਨ ਹੋਵੇਗੀ। ਤੇ ਇਸ ਟੀਮ ਵਿਚ ਮਿਤਾਲੀ ਰਾਜ (ਕ), ਡੇਨਿਅਲ ਵਾਟ, ਐਮੀਲੀਆ ਕੇਰ,ਦੇਵਿਕਾ ਵੈਦਯਾ,ਏਕਤਾ ਬਿਸ਼ਟ,ਹੈਲੀ ਮੈਥਿਊਜ਼, ਜਹਾਨਾਰਾ ਆਲਮ,ਕੋਮਲ ਜ਼ਹੰਜ਼ਦ, ਸ਼ਿਫ਼ਾਲੀ ਵਰਮਾ,ਸ਼ੀਖਾ ਪਾਂਡੇ,ਸੁਸ਼ਮਾ ਵਰਮਾ(ਵੀ. ਕ),ਸੁਸ਼੍ਰੀ ਦੀਵਯਦਰਸ਼ਿਨੀ ਤੇ ਵੇਦਾ ਕਿ੍ਸ਼ਨਮੁਰਤੀ ਹੋਣਗੀਆਂ।
ਪਹਿਲਾ ਮੈਚ 6 ਮਈ ਨੂੰ ਸੁਪਰਨੋਵਾਂਜ਼ ਬਨਾਮ ਟ੍ਰੇਲਬਲੇਜ਼ਰ,ਦੂਜਾ ਮੈਚ 8 ਮਈ ਨੂੰ ਟਰੇਲਬਲੇਜ਼ਰਜ ਬਨਾਮ ਵਿਲੋਸੀਟੀ ਅਤੇ 9 ਮਈ ਨੂੰ ਸੂਪਰਨੋਵਾ ਬਨਾਮ ਵਿਲੋਸੀਟੀ ਤੀਜਾ ਮੈਚ ਹੋਵੇਗਾ। ਅਖੀਰ ਵਿਚ ਪਹਿਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੀਆ ਦੋ ਟੀਮਾਂ ਵਿਚ 11 ਮਈ ਨੂੰ ਫਾਈਨਲ ਮੈਚ ਹੋਵੇਗਾ।


