ਔਰਤਾਂ ਹੋ ਰਹੀਆਂ ਸੀ 3 ਲੱਖ ਰੁਪਏ ‘ਚ ਸਪਲਾਈ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿੱਚ ਮੋਗਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਔਰਤ ਨੇ ਦਾਅਵਾ ਕੀਤਾ ਕਿ ਉਸਦੇ ਸ਼ਹਿਰ 'ਚ ਵਿਦੇਸ਼ੀ ਮਹਿਲਾ ਸਪਲਾਈ ਗੈਂਗ ਚਲਾ ਰਹੀ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਦੋਸ਼ੀ ਔਰਤ ਨੇ ਉਸ ਨੂੰ ਮਸਕਟ 'ਚ ਪਾਕਿਸਤਾਨੀਆਂ ਨੂੰ 3 ਲੱਖ ਰੁਪਏ 'ਚ ਵੇਚ ਦਿੱਤਾ ਸੀ । ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ 'ਤੇ ਪੰਜਾਬ 'ਚ ਇੱਕ NGO ਚਲਾਉਣ ਵਾਲੇ ਸਿਕੰਦਰ ਤੇ ਜਗਦੀਸ਼ ਨਾਲ ਸੰਪਰਕ ਕੀਤਾ।

ਜਿਨ੍ਹਾਂ ਨੇ ਮੋਗਾ 'ਚ ਰਹਿਣ ਵਾਲੀ ਦੋਸ਼ੀ ਮਹਿਲਾ ਘਰ ਛਾਪਾ ਮਾਰਿਆ ,ਜਦੋ NGO ਵਾਲੇ ਨੇ ਮਹਿਲਾ ਕੋਲੋਂ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਮਸਕਟ 'ਚ ਬੈਠੇ ਆਪਣੇ ਗੈਂਗ ਬਾਰੇ ਦੱਸਿਆ। NGO ਦੇ ਕਹਿਣ 'ਤੇ ਦੋਸ਼ੀ ਮਹਿਲਾ ਨੇ ਆਪਣੇ ਸਾਥੀਆਂ ਨਾਲ ਗੱਲ ਕਰਕੇ ਉਸ ਔਰਤ ਨੂੰ ਵਾਪਸ ਬੁਲਾਇਆ। ਮਹਿਲਾ ਅਨੁਸਾਰ ਉਹ 1 ਮਹੀਨੇ ਤੋਂ ਮਸਕਟ 'ਚ ਪਾਕਿਸਤਾਨੀ ਲੋਕਾਂ ਨਾਲ ਰਹਿ ਰਹੀ ਹੈ । ਜਿਸ ਜਗ੍ਹਾ ਤੇ ਉਸ ਨੂੰ ਰੱਖਿਆ ਗਿਆ ,ਉੱਥੇ ਪੰਜਾਬ ਨਾਲ ਸਬੰਧਿਤ ਹੋਰ ਵੀ ਕੁੜੀਆਂ ਸਨ ।

ਮਹਿਲਾ ਨੇ ਕਿਹਾ ਕਿ ਗੈਂਗ ਨੇ ਸਾਰੀਆਂ ਕੁੜੀਆਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਹਨ। ਪੀੜਤ ਨੇ ਕਿਹਾ ਕਿ ਹੁਣ ਉਸ ਨੇ ਕਿਸੇ ਤਰਾਂ ਉਸ ਘਰ ਦਾ ਵਾਈਫਾਈ ਹੈਕ ਕਰਕੇ ਸੋਸ਼ਲ ਮੀਡੀਆ 'ਤੇ NGO ਨਾਲ ਸੰਪਰਕ ਕੀਤਾ। ਪੀੜਤ ਨੇ ਕਿਹਾ ਕਿ ਉਸ ਨੂੰ ਘਰ ਦੀ ਨੌਕਰਾਣੀ ਦੇ ਕੰਮ ਲਈ ਭੇਜਿਆ ਗਿਆ ਸੀ। ਉਸ ਨੂੰ ਲਾਲਚ ਦਿੱਤਾ ਗਿਆ ਸੀ ਕਿ ਉੱਥੇ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।

ਆਪਣੇ ਬੱਚਿਆਂ ਦੇ ਭਵਿੱਖ ਲਈ ਉਸ ਨੂੰ ਵਿਦੇਸ਼ ਜਾਣਾ ਮੈਨੂੰ ਠੀਕ ਲਗਾ ਪਰ ਉੱਥੇ ਪਹੁੰਚ ਕੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ । ਪੀੜਤ ਮਹਿਲਾ ਨੇ ਕਿਹਾ ਜਦੋ ਮੈ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਕੁੱਟਮਾਰ ਕਰਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ । ਪੀੜਤ ਮਹਿਲਾ ਨੇ CM ਮਾਨ ਕੋਲੋਂ ਅਪੀਲ ਕੀਤੀ ਕਿ ਕੁੜੀਆਂ ਦੀ ਤਸਰਕੀ ਕਰਨ ਵਾਲੇ ਗੈਂਗ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ।