ਕਾਲੇ ਜਾਦੂ ਲਈ ਲਿਆ ਮਹਿਲਾ ਦਾ ਮਾਹਵਾਰੀ ਖੂਨ, ਫਿਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮਹਾਰਾਸ਼ਟਰ ਤੋਂ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਕਾਲਾ ਜਾਦੂ ਕਰਨ ਲਈ ਇੱਕ ਮਹਿਲਾ ਨੂੰ ਪੀਰੀਅਡ ਵਾਲਾ ਖੂਨ ਦੇਣ ਲਈ ਮਜ਼ਬੂਰ ਕੀਤਾ ਗਿਆ। ਜਿਸ ਤੋਂ ਬਾਅਦ ਸਹੁਰਾ ਪਰਿਵਾਰ ਵਲੋਂ ਇਸ ਖੂਨ ਨੂੰ ਲੱਖਾਂ ਰੁਪਏ 'ਚ ਵੇਚ ਦਿੱਤਾ ਗਿਆ ।ਦੱਸਿਆ ਜਾ ਰਿਹਾ 28 ਸਾਲਾ ਮਹਿਲਾ ਨੇ ਕਥਿਤ ਤੋਰ 'ਤੇ ਆਪਣੇ ਪਤੀ ਤੇ ਸਹੁਰੇ ਸਮੇਤ 7 ਲੋਕਾਂ ਤੇ ਕਾਲਾ ਜਾਦੂ ਕਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਮਹਿਲਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਸ ਦਾ 2019 ਨੂੰ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੂੰ ਮਾਨਸਿਕ ਤੇ ਸਰੀਰਕ ਤੋਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। 2022 'ਚ ਉਸ ਦੇ ਸਹੁਰੇ ਪਰਿਵਾਰ ਵਲੋਂ ਅਘੋਰੀ ਪੂਜਾ ਕਰਵਾਉਣ ਦੀ ਰਸਮ ਲਈ ਕਾਲੇ ਜਾਦੂ ਲਈ ਜ਼ਬਰਦਸਤੀ ਮਾਹਵਾਰੀ ਖੂਨ ਇੱਕ ਬੋਤਲ 'ਚ ਭਰ ਲਿਆ। ਜਿਸ ਤੋਂ ਬਾਅਦ ਉਸ ਖੂਨ ਨੂੰ ਲੱਖਾਂ ਰੁਪਏ ਵਿੱਚ ਵੇਚ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।