ਮੁਟਿਆਰਾਂ ਦਾ ਟੀ20 ਚੈਲੰਜ ਫਾਈਨਲ – ਸੁਪਰਨੋਵਾਜ਼ ਨੂੰ ਹਰਾ ਟ੍ਰੇਲਬਲੇਜਰਜ਼ ਬਣੀ ਚੈਮਪੀਅਨ

ਮੁਟਿਆਰਾਂ ਦਾ ਟੀ20 ਚੈਲੰਜ ਫਾਈਨਲ – ਸੁਪਰਨੋਵਾਜ਼ ਨੂੰ ਹਰਾ ਟ੍ਰੇਲਬਲੇਜਰਜ਼ ਬਣੀ ਚੈਮਪੀਅਨ

SHARE ON

ਸ਼ਾਰਜਾਹ (ਐਨ.ਆਰ.ਆਈ. ਮੀਡਿਆ) : ਸ਼ਾਰਜਾਹ ਕ੍ਰਿਕਟ ਮੈਦਾਨ ‘ਤੇ ਜਾਰੀ ਮਹਿਲਾ ਟੀ-20 ਚੈਲੇਂਜ-2020 ਦੇ ਫਾਈਨਲ ਮੁਕਾਬਲੇ ‘ਚ ਟ੍ਰੇਲਬਲੇਜਰਜ਼ ਨੇ ਸੁਪਰਨੋਵਾਸ ਨੂੰ 16 ਦੌੜਾਂ ਨਾਲ ਹਰਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟ੍ਰੇਲਬਲੇਜਰਜ਼ ਨੇ ਤੈਅ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 118 ਦੌੜਾਂ ਬਣਾਈਆਂ ਪਰ ਟੀਚੇ ਦਾ ਪਿੱਛਾ ਕਰਦੇ ਹੋਏ ਸੁਪਰਨੋਵਾਸ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 102 ਦੌੜਾਂ ਹੀ ਬਣਾ ਸਕੀ।

ਟ੍ਰੇਲਬਲੇਜਰਜ਼ ਵੱਲੋਂ ਸਮ੍ਰਿਤੀ ਨੇ 49 ਗੇਂਦਾਂ ‘ਚ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।