ਮਹਿਲਾ ਟੀ-20 ਚੈਲੰਜ – ਪੰਜ ਵਿਕਟਾਂ ਨਾਲ ਹਾਰੀ ਹਰਮਨਪ੍ਰੀਤ ਕੌਰ ਦੀ ਟੀਮ

by vikramsehajpal

ਸ਼ਾਰਜਾਹ (ਐਨ.ਆਰ.ਆਈ. ਮੀਡਿਆ) : ਬੁੱਧਵਾਰ ਨੂੰ ਮਹਿਲਾ ਟੀ-20 ਚੈਲੰਜ ਦੇ ਸ਼ਾਰਜਾਹ ਵਿਚ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਵੇਲੋਸਿਟੀ ਨੇ ਪਿਛਲੀ ਵਾਰ ਦੀ ਚੈਂਪੀਅਨ ਸੁਪਰਨੋਵਾਜ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ। ਦੱਸ ਦਈਏ ਕਿ ਖੱਬੇ ਹੱਥ ਦੀ ਸਪਿੰਨਰ ਏਕਤਾ ਬਿਸ਼ਟ (3/22), ਆਫ ਸਪਿੰਨਰ ਲੇਘ ਕਾਸਪੇਰੇਕ (2/23) ਤੇ ਤੇਜ਼ ਗੇਂਦਬਾਜ਼ ਜਹਾਂਆਰਾ ਆਲਮ (2/27) ਦੀ ਗੇਂਦਬਾਜ਼ੀ ਦੇ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੁਪਰਨੋਵਾਜ ਦੀ ਟੀਮ ਤੈਅ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 126 ਦੌੜਾਂ ਹੀ ਬਣਾ ਸਕੀ।

ਓਥੇ ਹੀ ਸੁਪਰਨੋਵਾਜ ਵੱਲੋਂ ਚਮਾਰੀ ਅਟਾਪੱਟੂ ਨੇ 39 ਗੇਂਦਾਂ 'ਤੇ ਦੋ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਹਰਮਨਪ੍ਰਰੀਤ ਕੌਰ ਨੇ 27 ਗੇਂਦਾਂ 'ਤੇ ਇਕ ਚੌਕੇ ਤੇ ਦੋ ਛੱਕਿਆਂ ਦੀ ਮਦਦ ਨਾਲ 31 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ਵਿਚ ਸੁਨ ਲੂਸ (ਅਜੇਤੂ 37) ਤੇ ਸੁਸ਼ਮਾ ਵਰਮਾ (34) ਦੀਆਂ ਬਿਹਤਰੀਨ ਪਾਰੀਆਂ ਦੀ ਮਦਦ ਨਾਲ ਵੇਲੋਸਿਟੀ ਨੇ 19.5 ਓਵਰਾਂ ਵਿਚ ਪੰਜ ਵਿਕਟਾਂ 'ਤੇ 129 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।

More News

NRI Post
..
NRI Post
..
NRI Post
..