World Cup 2019 : ਸ਼ੰਮੀ ਦੀ ਹੈਟ੍ਰਿਕ ਦੇ ਦਮ ਤੇ ਭਾਰਤ ਨੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾਇਆ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਵਿਸ਼ਵ ਕੱਪ ਦੀ ਪਹਿਲੀ ਹੈਟ੍ਰਿਕ ਲਾਉਣ ਵਾਲੇ ਮੁਹੰਮਦ ਸ਼ੰਮੀ ਦੀ ਅਗਵਾਈ ਵਿਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵੱਲ ਕਦਮ ਵਧਾ ਦਿੱਤੇ ਹਨ ਪਰ ਰਸੂਖਦਾਰ ਵਿਰੋਧੀ ਦੇ ਸਾਹਮਣੇ ਜ਼ਬਰਦਸਤ ਜੁਝਾਰੂਪਨ ਦਿਖਾਉਣ ਵਾਲੀ ਅਫਗਾਨ ਟੀਮ ਨੇ ਹਾਰ ਕੇ ਵੀ ਆਪਣੇ ਪ੍ਰਦਰਸ਼ਨ ਨਾਲ ਦਿਲ ਜਿੱਤ ਲਿਆ। 


ਅਫਗਾਨਿਸਤਾਨ ਨੇ ਪਹਿਲਾਂ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਸਿਤਾਰਿਆਂ ਨਾਲ ਸਜੀ ਦੋ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੂੰ 8 ਵਿਕਟਾਂ 'ਤੇ 224 ਦੌੜਾਂ 'ਤੇ ਰੋਕ ਦਿੱਤਾ। ਇਸ ਤੋਂ ਬਾਅਦ ਉਹ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਨ ਵੱਲ ਵਧ ਰਹੀ ਸੀ ਕਿ ਸ਼ੰਮੀ ਤੇ ਜਸਪ੍ਰੀਤ ਬੁਮਰਾਹ ਨੇ ਉਸਦਾ ਇਹ ਸੁਪਨਾ ਤੋੜ ਦਿੱਤਾ। ਆਖਰੀ ਗੇਂਦ ਬਾਕੀ ਰਹਿੰਦਿਆਂ ਭਾਰਤ ਨੇ ਅਫਗਾਨਿਸਤਾਨ ਨੂੰ 213 ਦੌੜਾਂ 'ਤੇ ਰੋਕ ਦਿੱਤਾ ਤੇ ਇਹ ਮੁਕਾਬਲਾ 11 ਦੌੜਾਂ ਨਾਲ ਜਿੱਤ ਲਿਆ।

More News

NRI Post
..
NRI Post
..
NRI Post
..