World Cup 2019 : ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 10 ਦੌੜਾਂ ਨਾਲ ਹਰਾਇਆ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਦੱਖਣੀ ਅਫਰੀਕਾ ਨੇ ਆਖਰੀ ਲੀਗ ਮੈਚ ਵਿਚ ਆਸਟਰੇਲੀਆ ਨੂੰ 10 ਦੌੜਾਂ ਨਾਲ ਹਰਾ ਕੇ ਆਈ. ਸੀ. ਸੀ. ਵਿਸ਼ਵ ਕੱਪ-2019 ਤੋਂ ਜਿੱਤ ਨਾਲ ਵਿਦਾਈ ਲਈ। ਇਹ ਦੱਖਣੀ ਅਫਰੀਕਾ ਦੀ ਟੂਰਨਾਮੈਂਟ ਵਿਚ ਤੀਜੀ ਜਿੱਤ ਰਹੀ ਜਦਕਿ ਆਸਟਰੇਲੀਆ ਦੀ ਇਹ ਦੂਜੀ ਹਾਰ ਰਹੀ ਅਤੇ ਉਸ ਨੂੰ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਰਹਿ ਕੇ ਸਬਰ ਕਰਨਾ ਪਿਆ। ਇਸ ਦੇ ਨਾਲ ਹੀ ਟੂਰਨਾਮੈਂਟ ਦਾ ਪਲੇਅ ਆਫ ਦੌਰ ਵੀ ਤੈਅ ਹੋ ਗਿਆ।  


ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕੀ ਟੀਮ ਨੇ ਕਪਤਾਨ ਫਾਫ ਡੂ ਪਲੇਸਿਸ (100) ਦੇ ਸੈਂਕੜੇ ਦੀ ਬਦੌਲਤ ਨਿਰਧਾਰਿਤ 50 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 325 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ। ਪਲੇਸਿਸ ਨੇ 94 ਗੇਂਦਾਂ 'ਤੇ 100 ਦੌੜਾਂ ਵਿਚ 7 ਚੌਕੇ ਤੇ 2 ਛੱਕੇ ਲਾਏ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ 1 ਗੇਂਦ ਬਾਕੀ ਰਹਿੰਦਿਆਂ 49.5 ਓਵਰਾਂ ਵਿਚ 315 ਦੌੜਾਂ 'ਤੇ ਆਲ ਆਊਟ ਹੋ ਗਈ। ਵਾਰਨਰ ਨੇ 117 ਗੇਂਦਾਂ 'ਤੇ 15 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 122 ਦੌੜਾਂ ਦੀ ਪਾਰੀ ਖੇਡੀ।